*ਪ੍ਰਦੇਸ ਗਏ ਸੱਜਣਾ*

ਕੁਲਵੰਤ ਸਿੰਘ ਕੋਹਾੜ (ਗੁਰਦਾਸਪੁਰ)

(ਸਮਾਜ ਵੀਕਲੀ)

ਸੋਹਣਿਆ ਨਾਲ ਜੋ ਕੀਤੀਆਂ ਗੱਲਾਂ….2।
ਬਾਰ ਬਾਰ ਯਾਦ ਆਉਂਦੀਆਂ ਨੇ।
ਪ੍ਰਦੇਸ ਗਏ ਸੱਜਣਾ ਦੀਆਂ ਸਖੀਓ,
ਯਾਦਾਂ ਬਹੁਤ ਸਤਾਉਂਦੀਆਂ ਨੇ।
ਹਾਏ ਯਾਦਾਂ ਬਹੁਤ………3।

ਆ ਗਈ ਮਾਹੀਆ ਰੁੱਤ ਸੁਹਾਣੀ।
ਕਿਹਨੂੰ ਦੱਸਾਂ ਮੈ ਪ੍ਰੇਮ ਕਹਾਣੀ।
ਅੱਧੀ ਅੱਧੀ ਰਾਤੀਂ ਮੈਨੂੰ ਵਾਜਾਂ ਮਾਰ ਬਲਾਉਂਦੀਆਂ ਨੇ।
ਪ੍ਰਦੇਸ ਗਏ ਸੱਜਣਾ ਦੀਆਂ……….

ਬੋਲੇ ਕਾਗ੍ਹ ਸੀ ਬਨ੍ਹੇਰੇ ਸਾਡੇ।
ਮਾਹੀਆ ਬੈਠਾ ਦੂਰ ਦਰਾਡੇ।
ਰੱਖਾਂ ਤੇ ਬੈਠਕੇ ਕੋਇਲਾਂ ਗੀਤ ਖੁਸ਼ੀ ਦੇ ਗਾਉਂਦੀਆਂ ਨੇ।
ਪ੍ਰਦੇਸ ਗਏ ਸੱਜਣਾ ਦੀਆਂ………..

ਪਿਆਰ ਸਾਡੇ ਨੂੰ ਦਿਲੋਂ ਭੁਲਾਕੇ।
ਕਿੱਥੇ ਬਹਿ ਗਏ ਜੀ ਡੇਰੇ ਲਾਕੇ।
ਢੋਲ ਜਿੰਨ੍ਹਾ ਦੇ ਹੈ ਪ੍ਰਦੇਸੀਂ ਰੋਜ ਔਸੀਆਂ ਪਾਉਂਦੀਆਂ ਨੇ।
ਪ੍ਰਦੇਸ ਗਏ ਸੱਜਣਾ ਦੀਆਂ………..

ਕਿਧਰੋਂ ਆ ਗਏ ਬੱਦਲ ਕਾਲ਼ੇ।
ਅੱਗ ਦੇ ਜਿੰਨਾਂ ਭਾਂਬੜ ਬਾਲ਼ੇ।
ਕੁਲਵੰਤ ਕੋਹਾੜ ਆਜਾ ਹੁਣ ਪੌਣਾਂ ਵੀ ਜਲਾਉਂਦੀਆਂ ਨੇ।
ਪ੍ਰਦੇਸ ਗਏ ਸੱਜਣਾ ਦੀਆਂ ਸਖੀਓ,
ਯਾਦਾਂ ਬਹੁਤ ਸਤਾਉਂਦੀਆਂ ਨੇ।
ਹਾਏ ਯਾਦਾਂ ਬਹੁਤ ………3।
ਗੀਤਕਾਰ:-

ਕੁਲਵੰਤ ਸਿੰਘ ਕੋਹਾੜ (ਗੁਰਦਾਸਪੁਰ)
9803720820

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDefamation case: B’luru court issues summons to Rahul, Siddaramaiah, Shivakumar
Next articleNitish Kumar believes 2024 Lok Sabha elections may take place earlier