(ਸਮਾਜ ਵੀਕਲੀ)
ਕਿਹੜਾ ਕਿਸੇ ਨਾਲ ਜ਼ਮੀਨ ਵੰਡਣੀ
ਝੂਠ ਮੂਠ ਦੀ ਯਾਰੀ ਆ
ਕਮੈਟਾ ਬਦਲੇ ਕਮੈਟ ਇਹ ਕਰਦੇ
ਕਿਹੜਾ ਰਿਸਤੇਦਾਰੀ ਆ
ਚੰਗੀਆਂ ਗੱਲਾਂ ਕਰਨ ਕੁਰਨ ਦਾ
ਏਥੇ ਨਹੀਂ ਕੋਈ ਫਾਇਦਾ
ਘੋਟੋ ਕਮਲ ਤੁਸੀ ਜਿਨ੍ਹਾਂ ਮਰਜ਼ੀ
ਕੋਈ ਕਨੂੰਨ ਨਾ ਕਾਇਦਾ
ਕਿਹੜਾ ਕਿਸੇ ਨੂੰ ਵਿਆਹ ਤੇ ਸੱਦਣਾ
ਨਾ ਬੁੱਕ ਕਰਨੀ ਲਾਰੀ ਆ
ਕਮੈਟਾ ਬਦਲੇ ਕਮੈਟ ਕਰਦੇ ਆ
ਕਿਹੜਾ ਰਿਸਤੇਦਾਰੀ ਆ
ਬਹੁਤ ਵੱਧੀਆ ਤੇ ਬਹੁਤ ਖੂਬ ਤੋ
ਮੈਨੂੰ ਬੜੀ ਐਲਰਜੀ ਆ
ਚੰਗੀ ਸਲਾਹ ਜੋ ਦੇਣ ਤੋ ਨੱਸਣ
ਉਹ ਸਾਰੇ ਸੱਜਣ ਫਰਜ਼ੀ ਆ
ਵਾਹ ਜੀ ਵਾਹ ਤੇ ਬਹੁਤ ਖੂਬ,ਕਵੀ
ਤੇ ਭਾਰੀ ਆ
ਕਮੈਟਾ ਬਦਲੇ ਕਮੈਟ ਕਰਦੇ ਆ
ਕਿਹੜਾ ਰਿਸਤੇਦਾਰੀ ਆ
ਗੁਰਮੀਤ ਡੁਮਾਣੇ ਵਾਲਿਆਂ ਏਦਾ
ਕਰ ਜਿਵੇ ਕਰਦੇ ਲੋਕੀਂ
ਐਵੇ ਸਮਾਜ ਸੁਧਾਰਕ ਬਣਕੇ ਸਿਰ
ਜਾਏ ਭੱਠੀ ਵਿਚ ਝੋਕੀ
ਠੰਡੀ ਪੈਣ ਨਾ ਦਈ ਕਲਮ ਨੂੰ
ਕਰਨੀ ਚੋਟ ਕਰਾਰੀ ਆ
ਫੇਸਬੁੱਕ ਤੇ ਜਿਆਦਾ ਗੱਪੀ ਸੱਜਣ
ਕਿਹੜਾ ਰਿਸਤੇਦਾਰੀ ਆ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ