(ਸਮਾਜ ਵੀਕਲੀ)
ਦਾਦੇ ਨੇ ਆਪਣੇ ਦਸ ਸਾਲ ਦੇ ਪੋਤੇ ਨੂੰ ਅਪਣੇ ਕੋਲ ਬੁਲਾਇਆ ਤੇ ਮੁੰਹ ਅੱਡ ਕੇ ਕਿਹਾ,”ਕੀ ਮੇਰੇ ਦੰਦ ਹਣ?” ਪੋਤੇ ਨੇ ਕਿਹਾ,”ਨਹੀਂ” । “ਮੇਰੇ ਮੁੰਹ ਵਿੱਚ ਜੀਭ ਹੈ”, ਦਾਦੇ ਨੇ ਪੁੱਛਿਆ। “ਹਾਂ ਜੀ ਦਾਦਾ ਜੀ”। ਦਾਦੇ ਨੇ ਪੋਤੇ ਨੂੰ ਸਮਝਾਇਆ,” ਦੰਦ ਗਿਰ ਚੁੱਕੇ ਹਨ ਤੇ ਜੀਭ ਮੌਜੂਦ ਹੈ, ਇਸ ਦਾ ਮਤਲਬ ਜਾਣਦੈਂ” । “ਨਹੀਂ”, ਪੋਤੇ ਨੇ ਹੈਰਾਨੀ ਪ੍ਰਗਟ ਕੀਤੀ।” ਦੰਦ ਮਜ਼ਬੂਤ ਹਨ ਤੇ ਜੀਭ ਕੋਮਲ ਹੈ।” ਇਸ ਦਾ ਅਰਥ ਸਮਝਾਉਂਦੇ ਹੋਏ ਦਾਦੇ ਨੇ ਕਿਹਾ–“ਜੋ ਆਦਮੀ ਆਪਣੇ ਜੀਵਨ ਵਿੱਚ ਕੋਮਲ ਤੇ ਨਰਮ ਰਹਿੰਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ।ਜੀਭ ਦਾ ਰਸ ਹੀ ਬੰਦੇ ਨੂੰ ਮਾੜਾ ਚੰਗਾ ਬਣਾ ਦਿੰਦਾ ਹੈ”। “ਠੀਕ ਹੈ ਦਾਦਾ ਜੀ–ਮੈਂ ਹਮੇਸ਼ਾ ਯਾਦ ਰੱਖਾਂਗਾ ਤੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਾਂਗਾ”, ਕਹਿੰਦਾ ਪੋਤਾ ਫੇਰ ਖੇਡਣ ਲਗ ਜਾਂਦਾ ਹੈ।
ਸੂਰੀਆ ਕਾਂਤ ਵਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly