ਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸਧਾਰਨ ਗਿਆਨ ਪ੍ਰਤੀਯੋਗਤਾ

ਕਪੂਰਥਲਾ , 8 ਅਗਸਤ (ਕੌੜਾ)– ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਸਧਾਰਨ ਗਿਆਨ ਪ੍ਰਤਿਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਨੂੰ ਚਾਰ ਟੀਮਾਂ ਵਿੱਚ ਵੰਡਿਆ ਗਿਆ । ਟੀਮ ਏ ਵਿਚ ਹਰਜੋਤ, ਤਨਿਸ਼ਕਾ, ਜੋਬਨਪ੍ਰੀਤ, ਕਰਨਵੀਰ ਸਿੰਘ ਅਤੇ ਗੁਰਸਿਰਤ ਕੋਰ ਨੂੰ ਸ਼ਾਮਲ ਕੀਤਾ ਗਿਆ । ਟੀਮ ਵਿਚ ਸ਼ਰੀਸ਼ਟੀ ਅੰਕਾਕਸਾ, ਰਣਵੀਰ, ਜੈਸਮੀਨ ਅਤੇ ਸੁਖਮਨਪ੍ਰੀਤ ਕੌਰ ਨੂੰ ਸ਼ਾਮਲ ਕੀਤਾ ਗਿਆ, ਇਸੇ ਤਰ੍ਹਾਂ ਟੀਮ ਸੀ ਦੇ ਸੰਯਮ, ਮਨਦੀਪ ਕੌਰ, ਖੁਸ਼ਦੀਪ ਕੌਰ , ਕਾਜਲਪ੍ਰੀਤ ਕੌਰ ਅਤੇ ਕੁਸ਼ਾਂਗ ਜਦਕਿ ਗੁਲਨੁਰ, ਜੋਬਨਪ੍ਰੀਤ, ਹਰਮਿਲਨ ਸਿੰਘ, ਜਸ਼ਨਪ੍ਰੀਤ ਕੌਰ ਅਤੇ ਏਕਮਦੀਪ ਕੌਰ ਟੀਮ ਡੀ ਦਾ ਹਿੱਸਾ ਬਣੇ । ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਅਤੇ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਨੇ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ‘ਚ ਅਯੋਜਿਤ ਹੋਣ ਵਾਲੀ ਹਰੇਕ ਐਕਟੀਵਿਟੀ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।
ਟੀਮ ਬੀ ਦੇ ਵਿਦਿਆਰਥੀ ਪ੍ਰਤੀਯੋਗਤਾ ਦੇ ਜੇਤੂ ਰਹੇ, ਜਿਨ੍ਹਾਂ ਨੂੰ ਪ੍ਰਿੰਸੀਪਲ ਬਲਜੀਤ ਕੌਰ, ਐਕਟੀਵਿਟੀ ਇੰਚਾਰਜ ਮੀਰਾਪੁਰੀ, ਕੋਆਰਡੀਨੇਟਰ, ਰਵਿੰਦਰਜੀਤ ਕੋਰ, ਮੈਡਮ ਰਜਨੀ ਧੀਰ, ਮੈਡਮ ਪੂਜਾ ਆਦਿ ਸਟਾਫ਼ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਮੈਡਮ ਰਜਨੀ ਧੀਰ ਵੱਲੋਂ ਕੀਤਾ ਗਿਆ । ਜੱਜਮੈਂਟ ਦੀ ਭੂਮਿਕਾ ਮੈਡਮ ਰਵਿੰਦਰਜੀਤ ਕੌਰ ਵੱਲੋਂ ਨਿਭਾਈ ਗਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਭਰਦੇ ਲੇਖਕਾਂ ਨੂੰ ਸ਼ਾਬਾਸ਼ ਦੇਣ ਦੀ ਲੋੜ – ਮੂਲ ਚੰਦ ਸ਼ਰਮਾ
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸੀਬੀਐੱਸਈ ਵੱਲੋਂ ਸੈਮੀਨਾਰ