ਜਨਰਲ ਬਿਪਿਨ ਰਾਵਤ ਤੇ ਪਤਨੀ ਦੀਆਂ ਅਸਥੀਆਂ ਜਲ ਪ੍ਰਵਾਹ

ਹਰਿਦੁਆਰ/ਦੇਹਰਾਦੂਨ (ਸਮਾਜ ਵੀਕਲੀ) : ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਦੀਆਂ ਅਸਥੀਆਂ ਉਨ੍ਹਾਂ ਦੀਆਂ ਦੋਵੇਂ ਧੀਆਂ ਵੱਲੋਂ ਹਰਿਦੁਆਰ ਵਿੱਚ ਗੰਗਾ ਨਦੀ ’ਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਪੰਡਤ ਆਦਿਤਿਆ ਵਸ਼ਿਸ਼ਟ ਤੇ ਪ੍ਰੀਕਸ਼ਿਤ ਸਿਖੋਲਾ ਨੇ ਧਾਰਮਿਕ ਰਸਮਾਂ ਨਿਭਾਈਆਂ। ਇਸ ਦੌਰਾਨ ਪੂਰੇ ਫ਼ੌਜੀ ਸਨਮਾਨਾਂ ਦਰਮਿਆਨ ਜਨਰਲ ਰਾਵਤ ਦੀਆਂ ਧੀਆਂ ਤਾਰਿਨੀ ਅਤੇ ਕ੍ਰਿਤਿਕਾ ਨੇ ਆਪਣੇ ਮਾਪਿਆਂ ਦੀਆਂ ਅਸਥੀਆਂ ਪਵਿੱਤਰ ਗੰਗਾ ਨਦੀ ’ਚ ਪ੍ਰਵਾਹਿਤ ਕੀਤੀਆਂ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀਆਈਪੀ ਘਾਟ ’ਚ ਦੋਵਾਂ ਭੈਣਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜਨਰਲ ਰਾਵਤ ਹਮੇਸ਼ਾਂ ਲੋਕਾਂ ਦੀਆਂ ਯਾਦਾਂ ਵਿੱਚ ਵਸੇ ਰਹਿਣਗੇ। ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਕੁਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਜ਼ੀਪੁਰ ਹੱਦ ਤੋਂ ਯੂਪੀ ਲਈ ਕਿਸਾਨਾਂ ਦਾ ਪਹਿਲਾ ਜਥਾ ਰਵਾਨਾ
Next articleਹਾਦਸੇ ਦੇ ਪੰਜ ਹੋਰ ਮ੍ਰਿਤਕਾਂ ਦੀ ਸ਼ਨਾਖਤ ਹੋਈ