HOME ਗਜ਼ਟਿਡ ਅਤੇ ਨਾਨ ਗਜਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਦਾ ਵਫ਼ਦ...

ਗਜ਼ਟਿਡ ਅਤੇ ਨਾਨ ਗਜਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਦਾ ਵਫ਼ਦ ਜਿਲ੍ਹਾ ਸਿੱਖਿਆ ਅਫ਼ਸਰ ( ਐਲੀਮੈਂਟਰੀ ) ਕਪੂਰਥਲਾ ਨੂੰ ਮਿਲਿਆ

ਕੈਪਸਨ:--ਗਜ਼ਟਿਡ ਅਤੇ ਨਾਨ ਗਜਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਦਾ ਵਫ਼ਦ ਡੀ ਈ ਓ( ਐਲੀਮੈਂਟਰੀ ) ਕਪੂਰਥਲਾ ਮੈਡਮ ਮਮਤਾ ਬਜਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ( ਐਲੀਮੈਂਟਰੀ) ਡਾਕਟਰ ਬਲਵਿੰਦਰ ਸਿੰਘ ਬੱਟੂ ਨਾਲ਼ ਮੁਲਾਕਾਤ ਕਰਦਾ ਹੋਇਆ

ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਉੱਤੇ ਕੀਤੀ ਵਿਚਾਰ ਚਰਚਾ 

ਕਪੂਰਥਲਾ   (ਸਮਾਜ ਵੀਕਲੀ)   ( ਕੌੜਾ )-ਅੱਜ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਦੀ ਅਗਵਾਈ ਵਿੱਚ, ਸੈਂਟਰ ਟੀਚਰ  ਸੰਤੋਖ ਸਿੰਘ ਮੱਲ੍ਹੀ ,ਲਖਵੀਰ ਚੰਦ ਜ਼ਿਲ੍ਹਾ ਜਨਰਲ ਸਕੱਤਰ, ਬਲਵਿੰਦਰ ਨਿਧੜਕ ਤਹਿਸੀਲ ਫਗਵਾੜਾ ਪ੍ਰਧਾਨ, ਅਸ਼ੋਕ ਕੁਮਾਰ, ਮਨਜੀਤ ਦਾਸ ਸੁਲਤਾਨਪੁਰ ਲੋਧੀ, ਹੈਡ ਟੀਚਰ ਹਰਜਿੰਦਰ ਸਿੰਘ ਹੈਰੀ,  ਹੈਡ ਟੀਚਰ ਪਰਮਜੀਤ ਲਾਲ , ਸੂਰਤ ਸਿੰਘ ਮੁਹੱਬਲੀਪੁਰ, ਹੈਡ ਟੀਚਰ ਮੈਡਮ ਕੁਲਵਿੰਦਰ ਕੌਰ, ਹੈਡ ਟੀਚਰ ਰਜੇਸ਼ ਕੁਮਾਰ ਮੈਂਗੀ, ਸੈਂਟਰ ਹਰ ਟੀਚਰ ਜੈਮਲ ਸਿੰਘ ਸ਼ੇਖੂਪੁਰ ਆਦਿ ਦਾ ਵਫਦ ਜ਼ਿਲ੍ਹਾ ਕਪੂਰਥਲਾ ਦੇ  ਡੀ ਈ ਓ( ਐਲੀਮੈਂਟਰੀ ) ਕਪੂਰਥਲਾ ਮੈਡਮ ਮਮਤਾ ਬਜਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ( ਐਲੀਮੈਂਟਰੀ) ਡਾਕਟਰ ਬਲਵਿੰਦਰ ਸਿੰਘ ਬੱਟੂ ਨੂੰ ਮਿਲਿਆ ਅਤੇ ਆਧਿਆਪਕਾਂ ਦੇ ਵੱਖ-ਵੱਖ ਮਸਲਿਆਂ ਸਬੰਧੀ ਲਿਖਤੀ ਮੰਗ ਪੱਤਰ ਵੀ ਸੌਂਪਿਆ । ਫੈਡਰੇਸ਼ਨ ਵੱਲੋਂ  ਵਫਦ ਨੇ  ਡੀ ਈ ਓ( ਐਲੀਮੈਂਟਰੀ ) ਕਪੂਰਥਲਾ ਮੈਡਮ ਮਮਤਾ ਬਜਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ( ਐਲੀਮੈਂਟਰੀ) ਡਾਕਟਰ ਬਲਵਿੰਦਰ ਸਿੰਘ ਨੂੰ ਵੱਖ ਵੱਖ ਮੁਲਾਜ਼ਮ ਮਸਲਿਆਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਜਿਨਾਂ ਸਰਕਾਰੀ ਐਲੀਮੈਂਟਰੀ  ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਜਾਂ ਫਿਰ ਟੀਚਰਾਂ ਦੀ ਵਧੇਰੇ ਘਾਟ ਮਹਿਸੂਸ ਕੀਤੀ ਜਾ ਰਹੀ ਨੂੰ ਉਹਨਾਂ ਸਕੂਲਾਂ ਵਿੱਚੋਂ ਟੀਚਰਾਂ ਦੀ ਐਡਜਸਟਮੈਂਟ ਕੀਤੀ ਜਾਵੇ ਜਿਨਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ ਵਾਧੂ ਅਧਿਆਪਕ ਸਟਾਫ ਬੈਠਾ ਹੈ,  ਨੂੰ ਲੋੜੀਦੇ ਸਕੂਲਾਂ ਵਿੱਚ ਭੇਜਿਆ ਜਾਵੇ।  ਉਹਨਾਂ ਆਖਿਆ ਕਿ ਸਾਰੇ ਹੀ ਕੇਡਰ ਦੇ ਸਰਵਿਸ ਰਿਕਾਰਡ ਨੂੰ ਸਰਵਿਸ ਬਾਕਸ ਜੀ ਪੀ ਐੱਫ ਅਤੇ ਹਰ ਪ੍ਰਕਾਰ ਦੀਆਂ ਛੁੱਟੀਆਂ ਆਦਿ ਨੂੰ ਸਮਾਂ ਵੱਧ ਪੂਰਾ ਕਰਵਾਉਣ ਲਈ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤੇ ਜਾਣ। ਮੈਡੀਕਲ ਰੀ ਇੰਬਰੇਸ਼ਮੇਂਟਾਂ  ਦੇ ਕੇਸ ਪਾਸ ਹੋਣ ਉਪਰੰਤ ਦਫਤਰਾਂ ਵਿੱਚ ਹੀ ਪਏ ਰਹਿੰਦੇ ਹਨ ਨੂੰ ਮੈਡੀਕਲ ਬਿੱਲਾਂ ਦਾ ਨਿਪਟਾਰਾ ਬਿਨਾਂ ਦੇਰੀ ਤੋਂ ਤੁਰੰਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ। ਉਹਨਾਂ ਆਖਿਆ ਕਿ ਜਿਲ੍ਹਾ ਅਤੇ ਸਟੇਟ ਪੱਧਰ ਉੱਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਿਲ੍ਹਾ ਪੱਧਰੀ ਸਮਾਗਮਾਂ ਦੌਰਾਨ ਸਨਮਾਨਿਤ ਕੀਤਾ ਜਾਵੇ। ਪ੍ਰਮੋਸ਼ਨ ਚੈਨਲ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਜਲਦ ਤੋਂ ਜਲਦ ਹੈਡ ਟੀਚਰਾਂ ਤੋਂ ਸੈਂਟਰ ਹੈਡ ਟੀਚਰਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ। ਅਧਿਆਪਕਾਂ ਦੀ ਹਰ ਕੇਡਰ ਦੀ ਸਨਿਓਰਟੀ ਨੂੰ  ਪਾਰਦਰਸ਼ਤਾ ਅਨੁਸਾਰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ। ਇਸ ਮੌਕੇ  ਜ਼ਿਲ੍ਹਾ ਕਪੂਰਥਲਾ ਦੇ  ਡੀ ਈ ਓ( ਐਲੀਮੈਂਟਰੀ ) ਕਪੂਰਥਲਾ ਮੈਡਮ ਮਮਤਾ ਬਜਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ( ਐਲੀਮੈਂਟਰੀ) ਡਾਕਟਰ ਬਲਵਿੰਦਰ ਸਿੰਘ ਬੱਟੂ ਆਦਿ ਤੋਂ ਇਲਾਵਾ ਦਫ਼ਤਰੀ ਕਲਰਕ ਸਤਪਾਲ ਸਿੰਘ ਆਦਿ  ਮੌਜੂਦ ਸਨ ਜਿਹਨਾਂ ਗਜ਼ਟਿਡ ਅਤੇ ਨਾਨ ਗਜਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਵਫ਼ਦ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਜਲਦ ਤੋਂ ਜਲਦ ਲਾਗੂ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਈ ਮੇਲ ਲੀਕ ਮਾਮਲੇ ਨੇ ਰਾਜਨੀਤਿਕ ਹਲਚਲ ਮਚਾਈ
Next articleਦੇਬੀ ਨੇ ਲਾਭਪਾਤਰੀਆਂ ਨੂੰ ਵੰਡੇ ਮਨਜੂਰਸ਼ੁਦਾ ਬੁਢਾਪਾ-ਵਿਧਵਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ ਅਤੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ ਖਾਤਿਆਂ ਦੇ ਦਸਤਾਵੇਜ਼