ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਨੇ ਸੌਂਪਿਆ ਡੀ ਸੀ ਕਪੂਰਥਲਾ ਨੂੰ ਮੰਗ ਪੱਤਰ

ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ/ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਦੇ ਵਫ਼ਦ ਆਗੂ ਡੀ ਸੀ ਕਪੂਰਥਲਾ ਨੂੰ ਮੰਗ ਪੱਤਰ ਸੌਂਪਦੇ ਹੋਏ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਅੱਜ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਦੀ ਅਗਵਾਈ ਵਿੱਚ ਸੈਂਟਰ ਹੈੱਡ ਟੀਚਰ  ਸੰਤੋਖ ਸਿੰਘ ਮੱਲ੍ਹੀ, ਜ਼ਿਲ੍ਹਾ ਵਿੱਤ ਸਕੱਤਰ ਮਨਜੀਤ ਗਾਟ,  ਜ਼ਿਲ੍ਹਾ ਜਨਰਲ ਸਕੱਤਰ ਲਖਵੀਰ ਚੰਦ , ਤਹਿਸੀਲ ਫਗਵਾੜਾ ਪ੍ਰਧਾਨ ਬਲਵਿੰਦਰ ਨਿਧੜਕ, ਤਹਿਸੀਲ ਸੁਲਤਾਨਪੁਰ ਪ੍ਰਧਾਨ  ਮਨਜੀਤ ਦਾਸ ਡੌਲਾ,ਤਹਿਸੀਲ ਭੁਲੱਥ ਪ੍ਰਧਾਨ  ਸੋਹਣ ਲਾਲ,  ਅਸ਼ੋਕ ਕੁਮਾਰ ਦੇ ਵਫਦ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਿਤ ਪੰਚਾਲ ਨਾਲ ਵੱਖ ਵੱਖ ਮਸਲਿਆਂ ਤੇ ਇੱਕ ਮੀਟਿੰਗ ਕੀਤੀ ਅਤੇ ਪੰਜਾਬ ਸਰਕਾਰ ਦੇ ਨਾਂ ਵੱਖ ਵੱਖ ਮੰਗਾਂ ਅਤੇ ਅਹਿਮ ਮਸਲਿਆਂ ਸੰਬੰਧੀ ਮੰਗ ਪੱਤਰ ਸੌਂਪਿਆ। ਵਫਦ ਨੇ ਆਖਿਆ ਕਿ ਸੈਂਟਰ ਹੈੱਡ ਟੀਚਰ ਨੂੰ ਬੀ ਐਲ ਓ ਦੀ ਡਿਊਟੀ ਤੋਂ ਛੋਟ ਦੇਣਾ ਪ੍ਰਿੰਸੀਪਲਜ ਦੋ ਕਿ ਕਲਾਸ ਏ ਅਫਸਰ ਹਨ ਨੂੰ ਏ ਪੀ ਆਰ ਓ ਅਤੇ ਪੀ ਆਰ ਓ ਨਾ ਲਗਾਈ ਜਾਵੇ,  ਛੁੱਟੀ ਵਾਲੇ ਦਿਨ ਬੀ ਐਲ ਓ ਕੈਂਪ ਨਾ ਲਗਾਏ ਜਾਣ , ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਨਮੁੱਖ ਆਯੋਜਿਤ ਕੀਤੇ ਜਾ ਰਹੇ ਨਗਰ ਕੀਰਤਨ ਲਈ ਮੁਲਾਜ਼ਮ ਵਰਗ ਅਤੇ ਵਿਦਿਆਰਥੀਆਂ ਦੀ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਪੂਰੇ ਜ਼ਿਲ੍ਹੇ ਵਿੱਚ ਅੱਧੇ ਦਿਨ ਦੀ ਥਾਂ ਪੂਰੇ ਦਿਨ ਦੀ ਛੁੱਟੀ ਐਲਾਨੀ ਜਾਵੇ। ਵਫਦ ਵਲੋਂ ਕਈ ਹੋਰ ਮੁਲਾਜ਼ਮ ਤੇ ਸਮਾਜ ਦੇ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਰ ਕੁਮਾਰ ਪੰਚਾਲ ਨਾਲ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ। ਜਿਲ੍ਹਾ  ਡਿਪਟੀ ਕਮਿਸ਼ਨਰ  ਅਮਿਤ ਪੰਚਾਲ ਨੇ ਵਫਦ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਸਨਮੁਖ ਵੱਖ-ਵੱਖ ਮੰਗਾਂ ਦੇ ਮੰਗ ਪੱਤਰ
ਨੂੰ ਗੰਭੀਰਤਾ ਨਾਲ ਵਿਚਾਰ ਕੇ ਲਾਗੂ ਕਰਨ ਅਤੇ ਮੁਲਾਜ਼ਮਾਂ ਅਤੇ ਸਮਾਜ ਦੇ ਭੱਖਦੇ ਮਸਲਿਆਂ ਨੂੰ ਜਲਦ  ਹੱਲ ਕਰਨ ਦਾ ਭਰੋਸਾ ਦਵਾਇਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੈਰਕਾਨੂੰਨੀ ਪਰਵਾਸ, ਭਾਰਤੀ, ਬੇਰੁਜ਼ਗਾਰੀ
Next article      ਅਤੀਤ ਦੀ ਗਿਣਤੀ ਮਿਣਤੀ ਕਰਦਾ ਨਾਵਲ ‘ਵਕਤ ਦੇ ਖੀਸੇ ’ਚੋਂ’