(ਸਮਾਜ ਵੀਕਲੀ)
ਜ਼ਿੰਦਗੀ ਮੇਰੀ ‘ਚ ਕਿੱਸੇ ਬਹੁਤ ਮਿਲਣਗੇ
ਟੁੱਟੇ ਦਿਲ ਦੇ ਹਿੱਸੇ ਬਹੁਤ ਮਿਲਣਗੇ
ਖਬਰ ਨਾ ਹੋਣੀ ਮਹਿਰਮ ਤੈਨੂੰ ਮੇਰੇ ਦਰਦਾਂ ਦੀ
ਸੀਨੇ ਵਾਲੇ ਜ਼ਖ਼ਮ ਵੀ ਤੈਨੂੰ ਰਿੱਸੇ ਬਹੁਤ ਮਿਲਣਗੇ
ਕੋਈ ਖ਼ਤ ਹੀ ਪੜ੍ਹ ਲਈ ਲਿਖਿਆ ਹੰਝੂਆਂ ਦਾ
ਟੁਕੜੇ ਕਰ ਕਰ ਅੱਖਾਂ ਵਿੱਚ ਵਿੱਛੇ ਬਹੁਤ ਮਿਲਣਗੇ
ਆਖਰੀ ਸਾਹਾਂ ਤੱਕ ਉਡੀਕਾਂ ਕਰਦੀ ਰਹੀ
ਹੁੰਦੜਹੇਲ ਖਿਆਲ ਤੈਨੂੰ ਲਿੱਸੇ ਬਹੁਤ ਮਿਲਣਗੇ
ਤੇਰੀਆਂ ਵਫਾਵਾਂ ਯਾਦਾਂ ਵਿੱਚ ਹੀ ਭਰ ਬੈਠੇ
ਤਾਂਹੀ ਸੱਧਰਾਂ ਦੇ ਖਾਲੀ ਖਿੱਸੇ ਬਹੁਤ ਮਿਲਣਗੇ
ਜ਼ਿੰਦਗੀ ਮੇਰੀ ‘ਚ ਕਿੱਸੇ ਬਹੁਤ ਮਿਲਣਗੇ
ਟੁੱਟੇ ਦਿਲ ਦੇ ਹਿੱਸੇ ਬਹੁਤ ਮਿਲਣਗੇ
ਲਿਖਤ: ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly