(ਸਮਾਜ ਵੀਕਲੀ)
ਭਾਵੇਂ ਪਾਕੇ ਮਹਿਲ ਚੁਬਾਰੇ ਬੈਠੇ ਹਾਂ ,
ਕਰਨ ਲਈ ਉਸਦੇ ਦੀਦਾਰੇ ਬੈਠੇ ਹਾਂ ।
ਕੌਣ ਦਿਲਾਸੇ ਦੇਵੇ ਦਰਦਾ ਮਾਰੇ ਨੂੰ ,
ਆਸਾਂ ਰੱਖੀ ਯਾਰ ਸਹਾਰੇ ਬੈਠੇ ਹਾਂ ।
ਚਿਹਰੇ ਉਪਰੋ ਸਰਕੇਗਾ ਨਾਕਾਬ ਕਦੀ,
ਤਾਂ ਦਿਲਬਰ ਦੇ ਮੱਲ ਦੁਆਰੇ ਬੈਠੇ ਹਾਂ।
ਗੈਰਾਂ ਉੱਪਰ ਸ਼ਿਕਵਾ ਕਰਕੇ ਕੀ ਲੈਣਾ,
ਆਪਣਿਆ ਦੇ ਹੱਥੋਂ ਹਾਰੇ ਬੈਠੇ ਹਾਂ ।
ਸੁਪਨੇ ਨੈਣਾਂ ਅੰਦਰ ਤੈਨੂੰ ਪਾਵਣ ਦੇ ,
ਤਾਂ ਹੀ ਹਾਲੇ ਤੱਕ ਕੁਆਰੇ ਬੈਠੇ ਹਾਂ ।
ਸੀਨਾ ਛਲਣੀ ਤੇਰੀ ਯਾਦ ਕਰੇਂਦੀ ਵੇ ,
ਆਜਾ ਹੁਣ ਤਾਂ ਮਰਨ ਕਿਨਾਰੇ ਬੈਠੇ ਹਾਂ।
ਰੱਖਾਂ ਕਰਵਾ ਚੌਥ ਮਨਾਵਾ ਪੀਰਾਂ ਨੂੰ ,
ਹੋ ਜਾਵਣ ਜੇ ਵਾਰੇ ਨਿਆਰੇ ਬੈਠੇ ਹਾਂ।
ਆ ਜਾ ਯਾਰਾ ਰੀਤ ਨਿਭਾਵੀਂ ਇਸ਼ਕੇ ਦੀ ,
ਹੁਸਨਾਂ ਦੇ ਮਿਲ ਜਾਣ ਨਜ਼ਾਰੇ ਬੈਠੇ ਹਾਂ ।
ਆਵੇ ਜਾਂ ਨਾ ਆਵੇ ਮਰਜ਼ੀ ਤੇਰੀ ਹੈ ,
ਬਣਕੇ ਕੂਕਰ ਦਰ ਤੇ ਪਿਆਰੇ ਬੈਠੇ ਹਾਂ।
” ਸੁੱਖ ” ਮਿਲੇ ਜੇ ਮਾਹੀ ਸਾਡਾ ਹੱਜ ਹੋਵੇ ,
ਰਾਹੀਂ ਉਸਦੇ ਫੁੱਲ ਖਿਲਾਰੇ ਬੈਠੇ ਹਾਂ।
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly