(ਸਮਾਜ ਵੀਕਲੀ)
ਉਨ੍ਹਾਂ ਨੂੰ ਕੀ ਹੋਣਾ ਦਰਦ ਰਾਤੀ ਢੱਠੀਆਂ ਕੁੱਲੀਆਂ ਦਾ
ਜਿਹੜੇ ਨਿੱਤ ਕਰਦੇ ਮਹੂਰਤ ਕੋਠੀਆਂ ਬਹੁ ਮੁੱਲੀਆਂ ਦਾ
ਸਣੇ ਪਰਾਂਤ ਦੇ ਪਾਪੀਆਂ ਸੜਕ ‘ਤੇ ਖਿਲਾਰ ਦਿੱਤਾ
ਮਾਂ ਨੇ ਆਟਾ ਰੱਖਿਆ ਸੀ ਜਿਹੜਾ ਦੋ ਗੁੱਲੀਆਂ ਦਾ
ਕਹਿੰਦੇ ਚੱਕ ਲੈ ਜਾਉ ਨਹੀਂ ਅਸੀਂ ਤਾਂ ਫੂਕ ਦੇਣੀਆ
ਜੇ ਕੋਈ ਹੈਗਾ ਵਾਰਸ਼ ਇਨ੍ਹਾਂ ਪਾਟੀਆ ਜੁੱਲੀਆਂ ਦਾ
ਕਦੇ ਅੱਗਾਂ ਲਾ ਸਾੜ ਦਿੰਦੇ ਕਦੇ ਲਾ ਬਲਡੋਜਰ ਢਾਹ ਦਿੰਦੇ ਹੋ
ਕਿਉਂ ਮੁੜ ਮੁੜ ਚੇਤਾ ਕਰਵਾਉਂਦੇ ਓ ਯਾਦਾਂ ਮਸਾਂ ਹੀ ਭੁੱਲੀਆਂ ਦਾ
ਸਣੇ ਪਿਉ ਤੇ ਮਾਂ ਨਾਲ ਬੱਚੇ ਨੂੰ ਕੱਠੇ ਕਰਦੇ ਦੇਖਿਆ ਮੈਂ
ਮਲਬੇ ਵਿੱਚ ਕਿਤਾਬਾਂ ਦੇ ਨਾਲ ਸਧਰਾਂ ਰੁਲੀਆਂ ਦਾ
ਮਹਿਲਾਂ ਕੋਲੋਂ ਚੁੱਪ-ਚਾਪ ਸ਼ਾਂਤ ਸੁਭਾਅ ਲੰਘ ਜਾਂਦੀਆਂ
ਖਬਰੇ ਅਸੀਂ ਕੀ ਵਿਗਾੜਿਆ ਝੱਖੜ ਨ੍ਹੇਰੀਆਂ ਝੁੱਲੀਆ ਦਾ
ਦਿਲ ਪਾਟਣ ਨੂੰ ਆਵੇ ਰੋਂਦਿਆਂ ਵੇਖ ਭੋਰਾ-ਭਰ ਬਾਲੜੀ
ਸੋਚਾਂ ਖਬਰੇ ਕਿਹੜਾ ਕਸੂਰ ਹੋਇਆ ਭੋਰਾ ਭਰ ਬੁੱਲੀਆਂ ਦਾ
ਸਤਨਾਮ ਸਿੰਘ ਸ਼ਦੀਦ (ਸਮਾਲਸਰ)
99142-98580
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly