ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਕੋਲਾ ਖਣਨ ਕਾਰੋਬਾਰੀ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ‘ਗਾਰਡੀਅਨ’ ਦੀ ਰਿਪੋਰਟ ਮੁਤਾਬਕ ਗਰੀਨ ਐਨਰਜੀ ਕਾਰੋਬਾਰ ’ਚ ਦਾਖਲੇ ਨਾਲ ਉਨ੍ਹਾਂ ਦੀ ਕੁੱਲ ਜਾਇਦਾਦ ਵਧ ਕੇ 88.5 ਅਰਬ ਡਾਲਰ ਹੋ ਗਈ ਹੈ। ਅਡਾਨੀ ਆਪਣੇ ਹਮਵਤਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਸ਼ਾਮਲ ਹੋ ਗਏ ਹਨ। ਰਿਪੋਰਟ ਅਨੁਸਾਰ ਫੋਰਬਸ ਅਤੇ ਬਲੂਮਬਰਗ ਦੇ ਅੰਕੜਿਆਂ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ’ਚ ਪਿਛਲੇ ਸਾਲ ਨਾਲੋਂ 12 ਅਰਬ ਡਾਲਰ ਦਾ ਵਾਧਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਗੌਤਮ ਅਡਾਨੀ ਦੇ ਅਡਾਨੀ ਗਰੁੱਪ ਕੋਲ ਆਪਣੇ ਗ੍ਰਹਿ ਸੂਬੇ ਗੁਜਰਾਤ ਵਿੱਚ ਦੇਸ਼ ਦੀ ਸਭ ਤੋਂ ਵੱਡੀ ਮੁੰਦਰਾ ਬੰਦਰਗਾਹ ਦਾ ਕੰਟਰੋਲ ਹੈ। ਉਨ੍ਹਾਂ ਕੋਲ ਮੁੰਬਈ ਕੌਮਾਂਤਰੀ ਹਵਾਈ ਅੱਡੇ ਦੀ 74 ਫ਼ੀਸਦੀ ਹਿੱਸੇਦਾਰੀ ਵੀ ਹੈ। ਪਰ, ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਮੁੱਖ ਵਾਧਾ ਉਨ੍ਹਾਂ ਦੀ ਕੰਪਨੀ ਅਡਾਨੀ ਗਰੀਨ ਐਨਰਜੀ ਸਦਕਾ ਹੋਇਆ ਹੈ, ਜਿਸ ਦੇ ਸ਼ੇਅਰਾਂ ਦੀ ਕੀਮਤ ਪਿਛਲੇ 12 ਮਹੀਨਿਆਂ ਦੌਰਾਨ ਲੱਗਪਗ ਦੁੱਗਣੀ ਹੋ ਗਈ ਹੈ। ਕੰਪਨੀ ਵੱਲੋਂ ਦੁਨੀਆ ਦਾ ਨਵਿਆਉਣਯੋਗ ਊਰਜਾ ਂ ਵਿੱਚ 2030 ਤੱਕ 70 ਅਰਬ ਡਾਲਰ ਨਿਵੇਸ਼ ਕੀਤਾ ਜਾ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਨਾਲ ਗੱਠਜੋੜ ਆਖ਼ਰੀ ਦਮ ਤੱਕ ਨਿਭਾਵਾਂਗੇ: ਸੁਖਬੀਰ
Next articleਭਾਜਪਾ ਗੱਠਜੋੜ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਨਵੀਆਂ ਸਹੂਲਤਾਂ ਦੇ ਵਾਅਦੇ