ਗ੍ਰੀਨ ਐਵਨਿਊ ਰੋਪੜ ਵਿਖੇ ਗੱਤਕਾ ਕੈਂਪ 16 ਤੋਂ 24 ਜੂਨ ਤੱਕ

(ਸਮਾਜ ਵੀਕਲੀ)
ਰੋਪੜ, 15 ਜੂਨ (ਗੁਰਬਿੰਦਰ ਸਿੰਘ ਰੋਮੀ): ਆਪਣੀਆਂ ਸੁਹਿਰਦ ਗਤੀਵਿਧੀਆਂ ਲਈ ਪ੍ਰਸਿੱਧ ਦਸ਼ਮੇਸ਼ ਯੂਥ ਕਲੱਬ (ਰਜਿ.) ਗ੍ਰੀਨ ਐਵਨਿਊ  ਵੱਲੋਂ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ (ਰਜਿ.) ਦੀ ਰਹਿਨੁਮਾਈ ਹੇਠ 16 ਤੋਂ 24 ਜੂਨ ਤੱਕ ਗੱਤਕਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਬਾਰੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਐਸ਼ੋਸੀਏਸ਼ਨ ਨਾਲ਼ ਮਸ਼ਵਰਾ ਸਾਂਝਾ ਕੀਤਾ। ਜਿਸ ਤੋਂ ਬਾਅਦ ਐਸ਼ੋਸੀਏਸ਼ਨ ਦੇ ਜਿਲ੍ਹਾ ਅਤੇ ਨੈਸ਼ਨਲ ਕੋਚ ਹਰਵਿੰਦਰ ਸਿੰਘ, ਸ਼ੈਰੀ ਸਿੰਘ ਤੇ ਅਨਮੋਲਪ੍ਰੀਤ ਕੌਰ ਨੇ ਸ਼ਾਮੀ 06:00 ਤੋਂ 07:00 ਵਜੇ ਤੱਕ ਇੱਥੇ ਕੈਂਪ ਲਾਉਣ ਦੀ ਬਣਦੀ ਵਿਉਂਤਬੰਦੀ ਕਰ ਲਈ। ਜਿਕਰਯੋਗ ਹੈ ਕਿ ਗੱਤਕਾ ਨੂੰ ਹੁਣ ਭਾਰਤ ਸਰਕਾਰ ਵੱਲੋਂ ਕੌਮੀ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਜਿਸਦੇ ਨਤੀਜੇ ਵਜੋਂ ਹੁਣ ਇਸ ਦੇ ਜੇਤੂ ਖਿਡਾਰੀਆਂ ਨੂੰ ਵੀ ਖੇਡ ਕੋਟੇ ਵਾਲ਼ੀਆਂ ਸਹੂਲਤਾਂ ਮਿਲਿਆ ਕਰਨਗੀਆਂ। ਇਸ ਮੌਕੇ ਐਸੋ. ਦੇ ਜਿਲ੍ਹਾ ਪ੍ਰਧਾਨ ਮਨਜੀਤ ਕੌਰ, ਜਨ. ਸਕੱਤਰ ਗੁਰਵਿੰਦਰ ਸਿੰਘ ਘਨੌਲੀ, ਵਿੱਤ ਸਕੱਤਰ ਜਸਪ੍ਰੀਤ ਸਿੰਘ, ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਰੂਪਨਗਰ, ਤ੍ਰਿਲੋਕ ਸਿੰਘ, ਕਲੱਬ ਦੇ ਅਹੁਦੇਦਾਰ ਤੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Previous articleअंतर्राष्ट्रीय एयरपोर्ट बनाने का चुनावी अभियान निरहुआ को पड़ेगा महंगा: राजीव यादव, किसान नेता
Next articleDelhi Police likely to take back cases against wrestlers