ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਬੀਤੇ ਦਿਨੀ ਗੜ੍ਹਸ਼ੰਕਰ ਤੋਂ ਸੀਨੀਅਰ ਪੱਤਰਕਾਰ ਆਸ਼ਵਨੀ ਸਹਿਜਪਾਲ ਦੇ ਛੋਟੇ ਭਰਾ ਵਿਜੈ ਕੁਮਾਰ ਸਹਿਜਪਾਲ ਦੀ ਪਤਨੀ ਵੀਨਾ ਸ਼ਰਮਾ ਉਮਰ ਕਰੀਬਨ 51 ਸਾਲ ਜੋ ਕਿ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ । ਜਿਨ੍ਹਾਂ ਦੀ ਦੁਖ ਦੀ ਘੜੀ ਵਿੱਚ ਗੜ੍ਹਸ਼ੰਕਰ ਤੋਂ ਪੱਤਰਕਾਰ ਭਾਈਚਾਰੇ ਨੇ ਪਰਿਵਾਰਿਕ ਮੈਂਬਰਾਂ ਨਾਲ ਘਰ ਜਾ ਦੁਖ ਸਾਂਝਾ ਕੀਤਾ । ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 09 ਨੰਬਵਰ 2024 ਦਿਨ ਸ਼ਨੀਵਾਰ ਨੂੰ ਸ਼ਿਵ ਮੰਦਿਰ ਸੜੋਆ ਤਹਿ ਬਲਚੋਰ ਵਿਖ਼ੇ ਅੰਤਿਮ ਅਰਦਾਸ ਅਤੇ ਪੱਗੜੀ ਦੀ ਰਸਮ ਇੱਕ ਵੱਜੇ ਤੋਂ ਦੁਪਹਿਰ ਬਾਅਦ ਦੋ ਵੱਜੇ ਤੱਕ ਕੀਤੀ ਜਾਵੇਗੀ | ਇਸ ਮੌਕੇ ਸ਼ਾਦੀ ਲਾਲ ਸਹਿਜਪਾਲ, ਵਿਜੇ ਕੁਮਾਰ ਸਹਿਜਪਾਲ, ਠਾਣੇਦਾਰ ਮਹੇਸ਼ ਚੰਦਰ, ਮੋਨੂੰ, ਅਸ਼ਵਨੀ ਸਹਿਜਪਾਲ, ਵਿਜੇ ਸ਼ਰਮਾ, ਸੁਸ਼ੀਲ ਸ਼ਰਮਾ, ਮਾਸਟਰ ਪ੍ਰੇਮ ਧੀਮਾਨ,ਮਾਸਟਰ ਅਮਰੀਕ ਦਿਆਲ, ਮਾਸਟਰ ਸੁਧੀਰ ਰਾਣਾ, ਪੱਤਰਕਾਰ ਬਲਜਿੰਦਰ ਸਿੰਘ, ਪੱਤਰਕਾਰ ਮਨਜਿੰਦਰ ਕੁਮਾਰ ਪੈਸਰਾ, ਪੱਤਰਕਾਰ ਬਲਵੀਰ ਚੋਪੜਾ, ਮਨਦੀਪ ਸਹਿਜਪਾਲ, ਨਵਦੀਪ ਸਹਿਜਪਾਲ ਅਤੇ ਕੋਈ ਹੋਰ ਹਾਜ਼ਿਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly