ਗੜ੍ਹਸ਼ੰਕਰ ਪੁਲਸ ਵਲੋਂ ਡੱਲੇਵਾਲ ਦੇ ਨੋਜਵਾਨ ਕੋਲੋਂ 50 ਗ੍ਰਾਮ ਹੈਰੋਇਨ ਨੁਮਾ ਪਦਾਰਥ ਬਰਾਮਦ ਕੀਤਾ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਜਾਇਜ ਅਸਲਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਐਸ ਐਸ ਪੀ ਹੁਸ਼ਿਆਰਪੁਰ ਸ਼ੁਰਿੰਦਰ ਲਾਂਬਾ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਰਹਿਨੁਮਾਈ ਹੇਠ ਜਸਪ੍ਰੀਤ ਸਿੰਘ ਉਪ ਪੁਲਸ ਕਪਤਾਨ ਗੜ੍ਹਸ਼ੰਕਰ ਦੀਆਂ ਹਦਾਇਤਾਂ ਅਨੁਸਾਰ ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਦੇਖ-ਰੇਖ ਹੇਠ ਏ ਐਸ ਆਈ ਉਂਕਾਰ ਸਿੰਘ ਚੌਂਕੀ ਇੰਚਾਰਜ ਬੀਣੇਵਾਲ ਸਮੇਤ ਪੁਲਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਬਾਹੱਦ ਰਕਬਾ ਪਿੰਡ ਡੱਲੇਵਾਲ ਤੋਂ ਪਿੱਪਲੀਵਾਲ ਲਿੰਕ ਰੋਡ ਪੀਰਾਂ ਜੀ ਜਗ੍ਹਾ ਤੋਂ ਥੋੜਾ ਅੱਗੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਇਕ ਨੋਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਬੰਸ਼ ਰਾਣਾ ਪੁੱਤਰ ਲਾਲ ਸਿੰਘ ਵਾਸੀ ਡੱਲੇਵਾਲ ਥਾਣਾ ਗੜ੍ਹਸ਼ੰਕਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਉਸਦੇ ਪਹਿਨੇ ਹੋਏ ਪਜਾਮੇ ਵਿੱਚੋਂ 50 ਗ੍ਰਾਮ ਹੈਰੋਇਨ ਨੁਮਾ ਪਦਾਰਥ ਬਰਾਮਦ ਕਰਕੇ ਉਸਦੇ ਖਿਲਾਫ ਥਾਣਾ ਗੜ੍ਹਸ਼ੰਕਰ ਵਿਖੇ ਮੁਕੱਦਮਾ ਨੰਬਰ 155 ਅ:/ਧ: – 21-61-85 ਐਨ ਡੀ ਪੀ ਐਸ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ। ਜਿਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਨਸ਼ਾ ਤਸਕਰੀ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੇਂ ਵਾਰਡ ਬਣਾ ਕੇ ਸਰਹੱਦ ਨਾਲ ਲੱਗਦੀਆਂ ਕਲੋਨੀਆਂ ਨੂੰ ਨਿਗਮ ਵਿੱਚ ਸ਼ਾਮਲ ਕੀਤਾ ਜਾਵੇਗਾ – ਮੰਤਰੀ ਰਵਜੋਤ
Next articleਰੂਡਸੈਟ ਸੰਸਥਾ ਨੇ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਮਾਡਲ ਹਾਊਸ ’ਚ ਕੱਢੀ ਸਵੱਛਤਾ ਜਾਗਰੂਕਤਾ ਰੈਲੀ