ਗੜ੍ਹਸ਼ੰਕਰ (ਸਮਾਜ ਵੀਕਲੀ) (ਪੱਤਰ ਪ੍ਰੇਰਕ ) ਕਾਫੀ ਲੰਬੇ ਸਮੇਂ ਤੋਂ ਗੜ੍ਹਸ਼ੰਕਰ ਹਲਕੇ ਦੇ ਲੋਕਾਂ ਦੀ ਮੁੱਖ ਮੰਗ “ਗੜ੍ਹਸ਼ੰਕਰ ਬਾਈਪਾਸ” ਦੀ ਸ਼ੁਰੂਆਤ ਜਲਦ ਹੋਣ ਜਾ ਰਹੀ ਹੈ। ਅੱਜ ਪੰਜਾਬ ਵਿਧਾਨ ਸਭਾ ਚ ਇਸ ਸੰਬਧੀ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਗੜ੍ਹਸ਼ੰਕਰ ਬਾਈਪਾਸ ਪ੍ਰੋਜੈਕਟ ਸੰਬਧੀ ਜਾਣਕਾਰੀ ਲਈ ਤੇ ਇਸ ਕੰਮ ਜਲਦ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ। ਇਸ ਬੈਠਕ ਸੰਬਧੀ ਜਾਣਕਾਰੀ ਦਿੰਦਿਆ ਚਰਨਜੀਤ ਸਿੰਘ ਚੰਨੀ ਓ ਐਸ ਡੀ ਡਿਪਟੀ ਸਪੀਕਰ ਨੇ ਦੱਸਿਆ ਕਿ ਮਾਣਯੋਗ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਦੇ ਯਤਨਾਂ ਸਦਕਾ ਗੜ੍ਹਸ਼ੰਕਰ ਬਾਈਪਾਸ ਦਾ ਰੋੜ ਮੇਪ ਤਿਆਰ ਹੋ ਚੁੱਕਾ ਹੈ ਤੇ ਬਹੁਤ ਥੋੜੇ ਸਮੇਂ ਚ ਇਸ ਅਮਲੀ ਜਾਮਾ ਪਹਿਨਾਇਆ ਜਾਵੇਗਾ। ਬੈਠਕ ਚ ਸ਼੍ਰੀ ਰਮਤੇਸ ਸਿੰਘ ਬੈਂਸ ਚੀਫ ਇੰਜੀਨੀਅਰ ਸੇਂਟਰਲ,ਸ਼੍ਰੀ ਰਾਜਿੰਦਰ ਸਿੰਘ ਗੋਹਰ ਨਿਗਰਾਨ ਇੰਜੀਨੀਅਰ, ਸ਼੍ਰੀ ਤੇਜਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ ਤੇ ਬਲਿੰਦਰ ਸਿੰਘ ਐਸ ਡੀ ਓ ਹਾਜਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj