HOME ਗਾਂਧੀ ਜਯੰਤੀ ’ਤੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ‘ਮੇਰਾ ਯੁਵਾ ਭਾਰਤ’ ਦੇ...

ਗਾਂਧੀ ਜਯੰਤੀ ’ਤੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਨੇ ‘ਮੇਰਾ ਯੁਵਾ ਭਾਰਤ’ ਦੇ ਸਹਿਯੋਗ ਨਾਲ ਹਰਿਆਵਲ ਅਤੇ ਸਫ਼ਾਈ ਦਾ ਦਿੱਤਾ ਸੰਦੇਸ਼

1

15 ਰੋਜ਼ਾ ਸਫ਼ਾਈ ਪਖਵਾੜਾ ਸਫਲਤਾਪੂਰਵਕ ਸੰਪੰਨ , ਨੋਜਵਾਨਾਂ ਨੇ ਲਿਆ ਸਾਫ਼–ਸੁਥਰਾ ਤੇ ਹਰਿਤ ਭਾਰਤ ਬਣਾਉਣ ਦਾ ਸੰਕਲਪ

ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਕ੍ਰਿਸ਼ਨਾ ਯੂਥ ਕਲੱਬ (ਰਜਿ.) ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੇ ਪਾਵਨ ਅਵਸਰ ’ਤੇ ਪੋਧਾਰੋਪਨ ਤੇ ਸਫ਼ਾਈ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਤਹਿਤ ਪਿੰਡ ਬੇਗਮਪੁਰ ਅਤੇ ਫੋਕਲ ਪਾਇੰਟ ਨਵਾਂਸ਼ਹਿਰ ’ਚ ਖ਼ਾਸ ਗਤੀਵਿਧੀਆਂ ਕਰਵਾਈਆਂ ਗਈਆਂ। ਕਲੱਬ ਨੇ ਇਸ ਪਹਿਲ ਰਾਹੀਂ ਸਮਾਜ ਨੂੰ ਵਾਤਾਵਰਨ ਸੰਭਾਲ ਦਾ ਮਜ਼ਬੂਤ ਅਤੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ। ਇਹ  ਪ੍ਰੋਗਰਾਮ ਯੁਵਾ ਕਾਰਜਕ੍ਰਮ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਸਰਕਾਰ ਦੀ ਯੁਵਾਵਾਂ ਨੂੰ ਰਾਸ਼ਟਰ-ਨਿਰਮਾਣ ਨਾਲ ਜੋੜਣ ਵਾਲੀ ਪਹਿਲ ‘ਮੇਰਾ ਯੁਵਾ ਭਾਰਤ’ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਕਲੱਬ ਨੇ ਇਸ ਮੌਕੇ ਗਾਂਧੀ ਜੀ ਦੇ ਮੁੱਲਾਂ – ਸੇਵਾ, ਸਾਦਗੀ ਅਤੇ ਸਫ਼ਾਈ – ਨੂੰ ਅਮਲੀ ਰੂਪ ਦੇਣ ਦਾ ਸੰਕਲਪ ਲਿਆ। ਕਲੱਬ ਦੇ ਸਕੱਤਰ ਹੈਰੀ ਚੌਹਾਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਸਚਾਈ ਅਤੇ ਅਹਿੰਸਾ ਦੇ ਰਸਤੇ ਨਾਲ ਦੇਸ਼ ਨੂੰ ਆਜ਼ਾਦੀ ਦਿਵਾਈ, ਉਸੇ ਤਰ੍ਹਾਂ ਅੱਜ ਦੀ ਯੁਵਾ ਪੀੜ੍ਹੀ ਨੂੰ ਵਾਤਾਵਰਨ ਸੰਭਾਲ ਅਤੇ ਸਫ਼ਾਈ ਰਾਹੀਂ ਦੇਸ਼ ਨੂੰ ਇੱਕ ਸਿਹਤਮੰਦ ਅਤੇ ਹਰੇ ਭਵਿੱਖ ਵੱਲ ਲੈ ਜਾਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ “ਏਕ ਪੇੜ ਮਾਂ ਕੇ ਨਾਮ”  ਅਭਿਆਨ ਹੇਠ ਵੱਡੇ ਪੱਧਰ ’ਤੇ ਰੁੱਖ ਲਗਾਏ ਜਾ ਰਹੇ ਹਨ। ਇਸ ਅਭਿਆਨ ਹੇਠ ਛਾਂਦਾਰ, ਫ਼ਲਦਾਰ ਅਤੇ ਔਸ਼ਧੀ ,ਬੂਟੇ ਲਗਾਏ ਗਏ ਹਨ, ਜਿਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਲਾਭ ਹੋਵੇਗਾ, ਸਗੋਂ ਸਥਾਨਕ ਮੌਸਮ ਤੇ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ। ਇਸ ਦੌਰਾਨ ਹਾਜ਼ਰ ਕਲੱਬ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਫ਼ਾਈ ਦੀ ਸ਼ਪਥ ਵੀ ਲਈ। ਕਲੱਬ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਅੱਜ ਲਗਾਏ ਗਏ ਰੁੱਖਾਂ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਨਾਲ ਕਲੱਬ ਵੱਲੋਂ ਚਲਾਇਆ ਜਾ ਰਿਹਾ 15 ਰੋਜ਼ਾ ਸਫ਼ਾਈ ਪਖਵਾੜਾ ਸਫਲਤਾਪੂਰਵਕ ਸੰਪੰਨ ਹੋਇਆ। ਇਹ ਪਖਵਾੜਾ 17 ਸਤੰਬਰ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਚੱਲਿਆ। ਇਸ ਦਾ ਮੁੱਖ ਫੋਕਸ ਖੇਤਰ ਨੂੰ ਪਲਾਸਟਿਕ ਮੁਕਤ ਬਣਾਉਣਾ ਅਤੇ ਲੋਕਾਂ ਨੂੰ ਸਾਰਵਜਨਿਕ ਥਾਵਾਂ ਦੀ ਸਫ਼ਾਈ ਲਈ ਜਾਗਰੂਕ ਕਰਨਾ ਸੀ। ਇਸ  ਦੌਰਾਨ ਕਲੱਬ ਮੈਂਬਰਾਂ ਨੇ ਸਕੂਲਾਂ, ਬਾਜ਼ਾਰਾਂ ਅਤੇ ਰਿਹਾਇਸ਼ੀ ਖੇਤਰਾਂ ’ਚ ਜਾਗਰੂਕਤਾ ਅਭਿਆਨ ਚਲਾਏ ਅਤੇ ਘਰ-ਘਰ ਜਾ ਕੇ ਸੰਦੇਸ਼ ਪਹੁੰਚਾਇਆ। ਸਮਾਪਤੀ ਦਿਵਸ ’ਤੇ ਸਾਰਿਆਂ ਨੂੰ ਸਫ਼ਾਈ ਨੂੰ ਆਪਣਾ ਫਰਜ਼ ਮੰਨਣ ਅਤੇ ਇਸਨੂੰ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਤੋਂ ਕਮਿਊਨਿਟੀ ਫੈਸਿਲੀਟੇਟਰ ਜਸਵਿੰਦਰ ਸਿੰਘ ਵੀ ਮੌਜੂਦ ਸਨ। ਇਸ ਤੋਂ ਇਲਾਵਾ ਗੁਰਚੈਨ ਰਾਮ, ਰਾਜੇਸ਼, ਸੋਹਿਤ, ਅਵਿਨਾਸ਼, ਕਾਰਤਿਕ, ਪਾਇਲ, ਵਿਕਰਮਜੀਤ, ਰਮਨਪ੍ਰੀਤ, ਪਰਮਜੀਤ, ਮਹਿੰਦਰ ਕੌਰ, ਹਰਮੇਸ਼ ਲਾਲ, ਲਵਪ੍ਰੀਤ, ਇੰਦਰਪਾਲ ਸਿੰਘ, ਕਿਰਤ ਕੌਰ, ਜਗਮੀਤ ਕੌਰ ਅਤੇ ਦੀਪਿੰਦਰ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਗੁ: ਟਾਹਲੀ ਸਾਹਿਬ ਪਿੰਡ ਸੁੱਧਾ ਮਾਜਰਾ ਵਿਖੇ 21ਵੇਂ ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ*
Next articleਜ਼ਿਲਾ ਮੈਜਿਸਟ੍ਰੇਟ ਵਲੋੰ ਸ਼ੋਰ ਪ੍ਰਦੂਸਨ ਦੀ ਰੋਕਥਾਮ ਲਈ ਵਿਸਥਾਰਤ ਹੁਕਮ ਜਾਰੀ