ਗੱਲ ਬੇਗਮਪੁਰੇ ਦੀ”12 ਕਲਾਕਾਰਾਂ ਦੀਆਂ ਸੁਰੀਲੀਆਂ ਅਵਾਜ਼ਾਂ ਵਿੱਚ ਗਾਏ ਅਮਰਜੀਤ ਬੇਗਮਪੁਰੀ ਜੀ ਦੇ ਲਿਖੇ ਸਿੰਗਲ ਟ੍ਰੈਕ ਗੀਤ ਨੂੰ ਮਿਲ ਰਿਹਾ ਹੈ ਭੰਰਵਾ ਹੰਗਾਰਾ

ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )  ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ, ਆਰ.ਐਮ.ਟੂ ਮਿਊਜਕ ਕੰਪਨੀ, ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਅਤੇ ਪ੍ਰੋਡਿਊਸਰ ਸ੍ਰੀ ਬਿੱਲ ਬਸਰਾ ਕਨੇਡਾ ਜੀ ਤੇ ਪ੍ਰਸਿੱਧ ਗੀਤਕਾਰ ਅਮਰਜੀਤ ਬੇਗਮਪੁਰੀ ਕਨੇਡਾ ਜੀ ਵੱਲੋਂ ਪੇਸ਼ ਕੀਤੇ ਕ੍ਰਾਂਤੀਕਾਰੀ ਗੀਤ “ਗੱਲ ਬੇਗਮਪੁਰੇ ਦੀ”ਨੂੰ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਭੰਰਵਾ ਹੰਗਾਰਾ ਮਿਲ ਰਿਹਾ ਹੈ ਇਸ ਗੀਤ ਨੂੰ ਮਿਊਜਕ ਡਾਇਰੈਕਟਰ ਬੀ.ਆਰ.ਡਿਮਾਣਾ ਤੇ ਆਰ.ਡੀ.ਬੁਆਏ ਦੇ ਸੰਗੀਤ ਵਿੱਚ ਸਿੰਗਾਰਿਆ ਗਿਆ ਹੈ ਧਾਰਮਿਕ ਗੀਤ ਗੱਲ ਬੇਗਮਪੁਰੇ ਦੀ ਨੂੰ ਆਪਣੀਆ ਸੁਰੀਲੀਆਂ ਤੇ ਬਲੁੰਦ ਅਵਾਜ਼ਾਂ ਵਿੱਚ ਗਾਇਆ ਹੈ ਗਾਇਕ ਰਾਜ ਦਦਰਾਲ,ਨਿਰਮਲ ਨਿੰਮਾ,ਜਗਦੀਸ਼ ਜਾਡਲਾ,ਹਰਦੀਪ ਦੀਪਾ,ਦਵਿੰਦਰ ਰੂਹੀ,ਹਰਦੀਪ ਬੱਲ,ਦੀਪ ਅਲਾਚੌਰੀਆ,ਆਰ.ਡੀ.ਸਾਗਰ,ਲੱਕੀ ਹਿਆਲਾ,ਰਵਿਜੈ ਜਾਡਲਾ,ਦਵਿੰਦਰ ਬੀਸਲਾ,ਅਤੇ ਰਾਜ ਮਨਰਾਜ ਜੀ ਨੇ ਹਿਮਾਚਲ ਦੀਆਂ ਵੱਖ-ਵੱਖ ਲਕੋਸ਼ਨਾ ਤੇ ਡਾਇਰੈਕਟਰ ਧਰਮਵੀਰ ਡੀ.ਜੀ.ਸਟਾਰ ਵੱਲੋਂ ਵੀਡੀਓ ਬੜੇ ਖੂਬਸੂਰਤ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਮਿਸ਼ਨਰੀ ਸਾਥੀ ਧਰਮਪਾਲ ਕਲੇਰ ਜਰਮਨੀ,ਅਜੇ ਸਰਬ ਗਾਟ USA, ਮਾਃਮੱਖਣ ਬਖਲੌਰ ਜੀ ਦੇ ਨਿੱਘੇ ਸਹਿਯੋਗ ਨਾਲ ਤਿਆਰ ਕੀਤੇ ਇਸ ਗੁੱਲਦੱਸਤੇ ਨੂੰ ਆਰ ਐਮ ਟੂ ਮਿਊਜਕ ਕੰਪਨੀ ਦੇ ਪ੍ਰੋਡਿਊਸਰ ਸ੍ਰੀ ਰਾਜ ਦਦਰਾਲ ਵੱਲੋਂ ਯੂ-ਟਿਊਬ ਤੇ ਰਲੀਜ ਕਰ ਦਿੱਤਾ ਗਿਆ ਸੀ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਭਾਈਚਾਰਕ ਸਾਂਝ ਬਣਾਉਣ ਵਲੇ”ਗੱਲ ਬੇਗਮਪੁਰੇ ਦੀ”ਗੀਤ ਨੂੰ ਹਰ ਵਰਗ ਵੱਲੋਂ ਵਧਾਈਆਂ ਮਿਲ ਰਹੀਆਂ ਹਨ ਸਾਰੀ ਟੀਮ ਵਧਾਈ ਦੀ ਪਾਤਰ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੇਲੇ ਵਿੱਚ ਗਜਰੇਲੇ ਅਤੇ ਚਾਹ ਦੇ ਲੰਗਰ ਲਗਾਏ ਗਏ – ਅਮਰਜੀਤ ਕਰਨਾਣਾ
Next articleਇੱਕ ਗੱਲ ਸੁਣੋਂ ਵੇ ਪੰਛੀਓ