ਗਦਰੀ ਬਾਬਿਆਂ ਦਾ ਮੇਲਾ 7,8,9 ਨੂੰ ਹੋਵੇਗਾ, ਆਰਥਿਕ ਸਹਾਇਤਾ ਲੈ ਕੇ ਪਹੁੰਚ ਰਹੀਆਂ ਵੱਖ-ਵੱਖ ਸੰਸਥਾਵਾਂ

ਜਲੰਧਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਗਦਰੀ ਬਾਬਿਆਂ ਦਾ 33ਵਾਂ ਮੇਲਾ ਇਸ ਵਾਰ 7-8-9 ਨਵੰਬਰ 2024 ਨੂੰ ਲੱਗ ਰਿਹਾ ਹੈ। ਇਸ ਮੇਲੇ ਦੀ ਕਾਮਯਾਬੀ ਲਈ ਇਸ ਸੰਸਥਾ ਨਾਲ ਜੁੜੇ ਸੁਨੇਹੀ ਲਗਾਤਾਰ ਆਰਥਿਕ ਸਹਾਇਤਾ ਦੇਣ ਆ ਰਹੇ ਹਨ। ਬੀਤੇ ਕੱਲ੍ਹ ਬਿਜਲੀ ਬੋਰਡ ਦੀ ਜਥੇਬੰਦੀ ਟੀ ਐਸ ਯੂ ਦੇ ਸਿਰਮੌਰ ਆਗੂ ਐਚ ਐਸ ਮਨਿਹਾਸ ਦੀ ਮੌਤ ਤੋਂ ਬਾਅਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਸਮਾਗਮ ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਆਪਣੇ ਮਹਿਬੂਬ ਆਗੂ ਨੂੰ ਕਮੇਟੀ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਇਸ ਮੌਕੇ ਤੇ ਮਨਿਹਾਸ ਦੇ ਪ੍ਰਵਾਰ ਨੇ ਮੇਲੇ ਤੇ ਲਗਦੇ ਲੰਗਰ ਵਿੱਚ ਵੱਡਾ ਹਿੱਸਾ ਪਾਇਆ। ਇਨ੍ਹਾਂ ਦੇ ਨਾਲ ਹੀ ਸਰਦਾਰ ਗੁਰਬਖਸ਼ ਸਿੰਘ ਜੁਨੇਜਾ ਨੇ ਵੀ ਆਰਥਿਕ ਮਦਦ ਕੀਤੀ। ਇਸ ਮੌਕੇ ਤੇ ਸੀ ਪੀ ਆਈ ਐਮ ਦੇ ਸੁਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੁਖਪ੍ਰੀਤ ਸਿੰਘ ਅਤੇ ਇੰਜੀਨੀਅਰ ਸੀਤਲ ਸਿੰਘ ਸੰਘਾ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਅੱਜ ਮਾਸਟਰ ਧਰਮਪਾਲ ਸਿੰਘ ਯੂ ਐਸ ਏ ਐਂਡ ਬ੍ਰਦਰਜ਼ ਉੱਗੀ, ਮਾਸਟਰ ਗੁਰਮੇਲ ਸਿੰਘ ਔਜਲਾ ਬੋਪਾਰਾਏ ਕਲਾਂ, ਸਰਦਾਰ ਸ਼ਿੰਗਾਰਾ ਸਿੰਘ ਸੰਧੂ ਫਾਰਮ ਉੱਗੀ ਅਤੇ ਸਰਦਾਰ ਬਲਵੀਰ ਸਿੰਘ ਬੀਰਾ ਮੱਲੀਆਂ ਖੁਰਦ, ਸੰਧੂ ਫਾਰਮ ਅਤੇ ਕੋਲਡ ਸਟੋਰ ਉੱਗੀ, ਸੁਰਿੰਦਰ ਸਿੰਘ ਕਾਕਾ ਫਾਰਮ ਅਤੇ ਕੋਲਡ ਸਟੋਰ ਉੱਗੀ, ਗ੍ਰੈਜੂਏਟ ਸੁਪਰ ਬਾਜ਼ਾਰ ਉੱਗੀ, ਰਾਮ ਕਰਿਆਨਾ ਸਟੋਰ ਉੱਗੀ, ਮਾਸਟਰ ਰਵਿੰਦਰ ਸਿੰਘ ਕੰਗ ਸਾਹਬੂ, ਸਰਦਾਰ ਮਨਰਾਜ ਸਿੰਘ ਕੰਗ ਉੱਗੀ ਨੇ ਲੰਗਰ ਦੀ ਰਸਦ ਤੇ ਨਗਦ ਰਾਸ਼ੀ ਮਾਸਟਰ ਗੁਰਮੇਲ ਸਿੰਘ ਔਜਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੇ ਮਾਸਟਰ ਕੇਵਲ ਸਿੰਘ ਉੱਗੀ ਸਾਬਕਾ ਬਲਾਕ ਸਿੱਖਿਆ ਅਫ਼ਸਰ ਸਾਬਕਾ ਬਲਾਕ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨਕੋਦਰ ਰਾਹੀਂ ਭੇਜੀ। ਰਾਸ਼ਨ ਦੀ ਰਸਦ ਤੇ ਨਗਦ ਰਾਸ਼ੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਮੇਟੀ ਦੇ ਟਰੱਸਟੀ ਰਣਜੀਤ ਸਿੰਘ ਔਲਖ ਤੇ ਸੁਰਿੰਦਰ ਕੁਮਰੀ ਕੋਛੜ ਅਤੇ ਕਸ਼ਮੀਰ ਸਿੰਘ ਘੁੱਗ ਸ਼ੋਰ,ਜੱਸੀ ਤੇ ਪਰਮਜੀਤ ਸਿੰਘ ਕਲਸੀ ਨੇ ਰਸੀਵ ਕੀਤੀ। ਕਮੇਟੀ ਰਸਦ ਤੇ ਨਗਦ ਰਾਸ਼ੀ ਦੇਣ ਵਾਲਿਆਂ ਦੀ ਧੰਨਵਾਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSUNDAY SAMAJ WEEKLY = 03/11/2024
Next articleਭ੍ਰਿਸ਼ਟਾਚਾਰ ਮੁਕਤ ਸਮਾਜ ਸਿਰਜਣ ਲਈ ਸਭਨਾਂ ਦਾ ਸਹਿਯੋਗ ਜ਼ਰੂਰੀ – ਡੀ.ਐਸ ਪੀ ਅਸ਼ਵਨੀ ਕੁਮਾਰ