ਜੈਪੁਰ (ਸਮਾਜ ਵੀਕਲੀ) :ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਆਪਣੇ ਦੌਰੇ ਦੌਰਾਨ ਜੈਪੁਰ ’ਚ ਅੱਜ ਹਲਕੇ-ਫੁਲਕੇ ਅੰਦਾਜ਼ ਵਿਚ ਕਿਹਾ ਕਿ ‘ਕੋਈ ਵੀ ਖ਼ੁਸ਼ ਨਹੀਂ ਹੈ ਕਿਉਂਕਿ ਸਮੱਸਿਆ ਸਾਰਿਆਂ ਲਈ ਬਣੀ ਹੋਈ ਹੈ, ਪਾਰਟੀ ਦੇ ਅੰਦਰ ਵੀ, ਪਾਰਟੀ ਦੇ ਬਾਹਰ ਵੀ, ਪਰਿਵਾਰ ਵਿਚ ਵੀ ਤੇ ਸਾਡੇ ਆਲੇ-ਦੁਆਲੇ ਵੀ।
ਇਕ ਵਿਧਾਇਕ ਨਾਖ਼ੁਸ਼ ਹੈ ਕਿਉਂਕਿ ਉਹ ਮੰਤਰੀ ਨਹੀਂ ਬਣ ਸਕਿਆ, ਮੰਤਰੀ ਨਾਖ਼ੁਸ਼ ਹੈ ਕਿ ਉਸ ਨੂੰ ਮਨਪਸੰਦ ਵਿਭਾਗ-ਮੰਤਰਾਲਾ ਨਹੀਂ ਮਿਲਿਆ ਜਾਂ ਉਹ ਮੁੱਖ ਮੰਤਰੀ ਨਹੀਂ ਬਣ ਸਕਿਆ, ਮੁੱਖ ਮੰਤਰੀ ਖ਼ੁਸ਼ ਨਹੀਂ ਹੈ ਕਿਉਂਕਿ ਉਹ ਨਹੀਂ ਜਾਣਦਾ ਕਿ ਕਦੋਂ ਉਸ ਨੂੰ ਅਹੁਦੇ ਤੋਂ ਲਾਹ ਦਿੱਤਾ ਜਾਵੇਗਾ।’ ਗਡਕਰੀ ਰਾਜਸਥਾਨ ਵਿਧਾਨ ਸਭਾ ’ਚ ਅੱਜ ਸੰਸਦੀ ਲੋਕਤੰਤਰ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਰਾਜਸਥਾਨ ਦੀ ਵਰਤਮਾਨ ਸਿਆਸੀ ਸਥਿਤੀ ਉਤੇ ਵਿਅੰਗ ਕਸਦਿਆਂ ਮੁੱਖ ਮੰਤਰੀ, ਵਿਧਾਇਕਾਂ ਤੇ ਮੰਤਰੀਆਂ ਉਤੇ ਨਿਸ਼ਾਨਾ ਸੇਧਿਆ ਹਾਲਾਂਕਿ ਕਿਸੇ ਦਾ ਨਾਂ ਨਹੀਂ ਲਿਆ। ਗਡਕਰੀ ਨੇ ਕਿਹਾ ਕਿ ‘ਅਜੋਕੇ ਦੌਰ ਵਿਚ ਹਰ ਕੋਈ ਉਦਾਸ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly