G20

   ਹਰੀਸ਼ ਪਟਿਆਲਵੀ
         (ਸਮਾਜ ਵੀਕਲੀ)
ਨਿੱਤ ਸੱਪ ਨਵੇਂ ਨਵੇਂ ਕੱਢਦਾ ਏ
ਇੱਕ ਗੱਪ ਬੜੇ ਬੜੇ ਛੱਡਦਾ ਏ
ਦੂਜਾ  ਨਾਂ ਬਦਲਣ ਦਾ ਮਾਹਰ ਹੈ ਕੰਮ ਸੌ ਪਰਸੈਂਟ ਗਾਰੰਟੀ ਦਾ
ਇੱਕ ਮੈਚ ਫਰੈਂਡਲੀ ਖੇਡ ਰਹੇ ਮੋਦੀ ਜੀ ਟਵੰਟੀ ਟਵੰਟੀ ਦਾ
ਦੋ ਦਿਨ ਸੰਮੇਲਨ ਚੱਲਣਾ ਏ ਚੌਦਾਂ ਸੌ ਕਰੋੜ ਨੇ  ਮੱਚਣਾ ਏ
ਫਿਰ ਗੋਦੀ ਮੀਡੀਆ ਵਾਲਿਆਂ ਨੇ ਡੀ ਜੇ ਲਾ ਲਾ ਕੇ ਨੱਚਣਾ ਏ
ਬੜੀ ਡੂੰਘੀ ਇਹ ਸ਼ਤਰੰਜ ਚੱਲੇ ਬੁੜਾ  ਬਾਹਲਾ ਤੇਜ਼  ਸਟੰਟੀ ਦਾ
ਇੱਕ ਮੈਚ ਫਰੈਂਡਲੀ ਖੇਡ ਰਹੇ ਮੋਦੀ ਜੀ ਟਵੰਟੀ ਟਵੰਟੀ ਦਾ
ਕਹਿੰਦੇ ਝੁੱਗੀਆਂ ਝੋਪੜੀਆਂ ਅੱਗੇ ਹਰੇ ਰੰਗ ਦੇ ਲਾ ਤੇ ਪਰਦੇ ਨੇ
ਬੜਾ ਦੇਸ਼ ਅਮੀਰ ਵਿਖਾਵਾ ਕਿਉਂ ਖੋਰੇ ਕਿਹਤੋ ਮਾਰੇ ਡਰਦੇ ਨੇ
ਨਾਲੇ ਫਿਊਜ਼ ਛੇਤੀ ਹੀ ਉੱਡ ਜਾਂਦਾ ਇਸ ਬਾਹਲੇ ਤੇਜ਼ ਕਰੰਟੀ ਦਾ
ਇੱਕ ਮੈਚ ਫਰੈਂਡਲੀ ਖੇਡ ਰਹੇ ਮੋਦੀ ਜੀ ਟਵੰਟੀ ਟਵੰਟੀ ਦਾ
ਚਮਚਾ ਗਿਰੀ ਦੀ ਵੀ ਹੱਦ ਹੋਗੀ ਬਰਤਨ ਵੀ ਵਰਤੇ ਚਾਂਦੀ ਦੇ
ਭਾਵੇਂ ਆਪਣੇ ਮੁਲਕ ਦੇ ਲੋਕ ਤਰਸਦੇ ਰੋਟੀ ਨੂੰ ਨੇ ਬਾਂਦੀ ਦੇ
ਸਾਰਾ ਮੁਲਕ ਵੇਚਦਾ ਰੱਬ ਦੇ ਨਾਂ ਇਹ ਚੇਹਰਾ ਅਸਲ ਫਰੰਟੀ ਦਾ
ਇੱਕ ਮੈਚ ਫਰੈਂਡਲੀ ਖੇਡ ਰਹੇ ਮੋਦੀ ਜੀ ਟਵੰਟੀ ਟਵੰਟੀ ਦਾ
ਨਮੂਨੇ ਦਾ ਮੁਲਕ ਬਣਾਉਣਾ ਕੀ ਇਨ੍ਹਾਂ ਬਾਂਦਰਾਂ ਦਿਆਂ ਨਮੂਨਿਆਂ ਨੇ
ਹਰ ਪੱਖ ਤੋਂ ਖਾਲੀ ਕਰ ਦੇਣਾ ਇਹਨਾਂ ਅਕਲੋਂ ਖਾਲੀ ਡੂਨਿਆਂ ਨੇ
ਦੱਬ ਤੂੰ ਵੀ ਦਿੱਤਾ ਬਟਨ  ਹਰੀਸ਼ ਅਚਾਨਕ ਖਤਰੇ  ਦੀ ਘੰਟੀ ਦਾ
ਇੱਕ ਮੈਚ ਫਰੈਂਡਲੀ ਖੇਡ ਰਹੇ ਮੋਦੀ ਜੀ ਟਵੰਟੀ ਟਵੰਟੀ ਦਾ
   ਹਰੀਸ਼ ਪਟਿਆਲਵੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਹੀ ਹੈ ਟੁੱਟਿਆ
Next articleਪੈਲਸ ਵਿੱਚ ਵਿਆਹ(ਕਵਿਤਾ)