ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਮੀਆਂ ਰੋਡ ਜੀ.ਕੇ. ਨਿਵਾਸੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਸਹਾਇਕ ਪੁਲਿਸ ਕਮਿਸ਼ਨਰ ਸ੍ਰ: ਗੁਰਪ੍ਰੀਤ ਸਿੰਘ ਸਿੱਧੂ ਨੂੰ ਚੇਅਰਮੈਨ ਡਾਕਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਮਿਲੇ। ਪ੍ਰਧਾਨ ਰਮੇਸ਼ ਕੁਮਾਰ ਟੀ.ਐਨ.ਆਰ. ਨੇ ਸਿੱਧੂ ਸਾਹਿਬ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸਵੇਰੇ ਵੇਲੇ ਬੱਚਿਆਂ ਨੂੰ ਸਕੂਲ ਛੱਡਣ ਵਿੱਚ ਬਹੁਤ ਪ੍ਰੇਸ਼ਾਨੀ ਆਉਦੀ ਹੈ। 40,40 ਫੁੱਟ ਲੰਬੇ ਟਰਾਲੇ ਸਰੀਏ ਅਤੇ ਸੀਮਿੰਟ ਨਾਲ ਭਰੇ ਸੜਕ ਤੇ ਖੜੇ ਹੁੰਦੇ ਹਨ ਜਿਸ ਨਾਲ ਸੜਕ ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ। ਸਿੱਧੂ ਸਾਹਿਬ ਨੇ ਸਾਡੀ ਤਕਲੀਫ਼ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਦਾ ਹੱਲ ਛੇਤੀ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾਕਟਰ ਨਵੀਨ ਸਭਰਵਾਲ, ਸਮਰੱਥ ਸਿੰਘ, ਸੰਨੀ ਜਿੰਦਲ, ਇੰਦਰਮੋਹਣ ਓਬਰਾਏ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly