
ਵਿਦਿਆਰਥਣ ਮਨਵੀਨ ਕੌਰ ਅਤੇ ਮਹਿਕਪ੍ਰੀਤ ਨੇ ਹਾਸਲ ਕੀਤੀ ਸਫ਼ਲਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕਪੂਰਥਲਾ ਸਹੋਦਿਆ ਇੰਟਰ ਸਕੂਲ ਮੁਕਾਬਲੇ ਅਕੈਡਮਿਕ ਸੈਸ਼ਨ 2021-22 ਕਰਵਾਏ ਗਏ। ਜਿਸ ਵਿੱਚ ਸਹੋਦਿਆ ਦੁਆਰਾ ਇੰਟਰ ਸਕੂਲ ਭਾਸ਼ਣ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ ।ਇਹਨਾਂ ਮੁਕਾਬਲਿਆਂ ਵਿੱਚ ਕੁੱਲ 28 ਸਕੂਲਾਂ ਨੇ ਭਾਗ ਲਿਆ |ਇਸ ਭਾਸ਼ਣ ਪ੍ਰੀਤਯੋਗਿਤਾ ਦਾ ਵਿਸ਼ਾ ‘ਇੰਡੀਅਨ ਟੂਰਿਸਟ ਡੈਸਟੀਨੇਸ਼ਨ’ ਸੀ ਅਤੇ ਇਸ ਪ੍ਰੀਤਯੋਗਿਤਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵੱਖ-ਵੱਖ ਖੇਤਰਾਂ ਦੀ ਸੰਸਕ੍ਰਿਤੀ, ਭੋਜਨ, ਰਹਿਣ-ਸਹਿਣ, ਭਾਸ਼ਾ ਅਤੇ ਉੱਥੋਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ |
ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਾਸ਼ਣ ਦੇ ਵਿਸ਼ੇ, ਹਾਵ-ਭਾਵ, ਉਚਾਰਨ ਅਤੇ ਆਤਮ-ਵਿਸ਼ਵਾਸ ਦੇ ਅਧਾਰ ‘ਤੇ ਜੇਤੂ ਘੋਸ਼ਿਤ ਕੀਤਾ ਗਿਆ | ਇਸ ਪ੍ਰਤੀਯੋਗਿਤਾ ਵਿੱਚ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ, ਕਪੂਰਥਲਾ ਦੀ ਜਮਾਤ ਸੱਤਵੀਂ ਦੀ ਵਿਦਿਆਰਥਣ ਮਨਵੀਨ ਕੌਰ ਨੇ ਭਾਗ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਜਮਾਤ ਨੌਵੀਂ ਦੀ ਵਿਦਿਆਰਥਣ ਮਹਿਕ ਪ੍ਰੀਤ ਨੂੰ ‘ਕੰਨਸੋਲੇਸ਼ਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ |
ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਅਤੇ ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਵਿਦਿਆਰਥਣ ਮਨਵੀਨ ਤੇ ਮਹਿਕਪ੍ਰੀਤ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਾਡਾ ਉਦੇਸ਼ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਉਭਾਰਨਾ ਤੇ ਨਿਖਾਰਨਾ ਹੈ ਤਾਂ ਕਿ ਭਵਿੱਖ ਵਿੱਚ ਉਹ ਹਰ ਖੇਤਰ ਵਿੱਚ ਅੱਗੇ ਰਹਿ ਕਿ ਆਪਣੇ ਸਕੂਲ ਅਤੇ ਮਾਤਾ-ਪਿਤਾ ਦੇ ਨਾਮ ਰੋਸ਼ਨ ਕਰਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly