ਕਰਨ ਮਹਿਤਾ
(ਸਮਾਜ ਵੀਕਲੀ) ਸ਼ਹਿਰ ਇੰਦੌਰ ਵਿੱਚ ਵਸਦੇ ਵਿਜੇ ਨਗਰ ਵਿੱਚ ਇੱਕ ਆਈਏਐਸ ਅਧਿਕਾਰੀ ਜੋ ਕਿ ਹਾਲ ਹੀ ਵਿੱਚ ਸੇਵਾਮੁਕਤ ਹੋਇਆ ਸੀ, ਏਥੇ ਸੋਸਾਇਟੀ ਵਿਚ ਰਹਿਣ ਲਈ ਆਇਆ ਸੀ।ਇਹ ਬਜ਼ੁਰਗ, ਸੇਵਾਮੁਕਤ ਆਈਏਐਸ ਅਧਿਕਾਰੀ ਹਰ ਸ਼ਾਮ ਨੇੜੇ ਦੇ ਪਾਰਕ ਵਿੱਚ ਟਹਿਲਦੇ ਹੋਏ, ਦੂਜੇ ਲੋਕਾਂ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ ਅਤੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਸਨ। ਇੱਕ ਦਿਨ ਉਹ ਸ਼ਾਮ ਨੂੰ ਇੱਕ ਬਜ਼ੁਰਗ ਵਿਅਕਤੀ ਨਾਲ ਗੱਲਬਾਤ ਕਰਨ ਲਈ ਬੈਠੇ ਅਤੇ ਫਿਰ ਲਗਾਤਾਰ ਉਸਦੇ ਕੋਲ ਬੈਠਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੀ ਗੱਲਬਾਤ ਦਾ ਵਿਸ਼ਾ ਇੱਕ ਹੀ ਸੀ – ਮੈਂ ਭੋਪਾਲ ਵਿੱਚ ਇੰਨਾ ਵੱਡਾ ਆਈਏਐਸ ਅਫਸਰ ਸੀ … ਬਸ ਪੁੱਛੋ ਹੀ ਨਾ, ਇੱਥੇ ਤਾਂ ਮੈਂ ਮਜਬੂਰੀ ਵਸ ਆ ਗਿਆ ਹਾਂ…. ਮੈਨੂੰ ਦਿੱਲੀ ਵਿੱਚ ਵਸਣਾ ਚਾਹੀਦਾ ਸੀ – ਅਤੇ ਉਹ ਬਜ਼ੁਰਗ ਹਰ ਰੋਜ਼ ਸ਼ਾਂਤੀ ਨਾਲ ਉਨ੍ਹਾਂ ਦੀ ਗੱਲ ਸੁਣਦੇ ਸਨ। ਇੱਕ ਦਿਨ ਪਰੇਸ਼ਾਨ ਹੋਏ ਬਜ਼ੁਰਗ ਨੇ ਉਸਨੂੰ ਸਮਝਾਇਆ – ਕੀ ਤੁਸੀਂ ਕਦੇ *ਫਿਊਜ਼ ਬਲਬ* ਦੇਖਿਆ ਹੈ? * ਬੱਲਬ ਦੇ ਫਿਊਜ਼ ਹੋਣ ਤੋਂ ਬਾਅਦ, ਕੀ ਕੋਈ ਇਹ ਦੇਖਦਾ ਹੈ ਕਿ ਬਲਬ ਕਿਸ ਕੰਪਨੀ ਦਾ ਬਣਾਇਆ ਗਿਆ ਸੀ ਜਾਂ ਕਿੰਨੀ ਵਾਟ ਦਾ ਸੀ ਜਾਂ ਕਿੰਨੀ ਰੌਸ਼ਨੀ ਜਾਂ ਚਮਕਦਾ ਸੀ?* ਬੱਲਬ ਦੇ ਫਿਊਜ਼ ਹੋਣ ਤੋਂ ਬਾਅਦ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ। ਲੋਕ ਅਜਿਹੇ ਬਲਬ ਕਬਾੜ ਵਿੱਚ ਸੁੱਟਦੇ ਹਨ ਜਾਂ ਨਹੀਂ! ਫਿਰ ਜਦੋਂ ਉਨ੍ਹਾਂ ਸੇਵਾਮੁਕਤ ਆਈਏਐਸ ਅਫਸਰਾਂ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਤਾਂ ਬਜ਼ੁਰਗ ਨੇ ਫਿਰ ਕਿਹਾ- ਸੇਵਾਮੁਕਤੀ ਤੋਂ ਬਾਅਦ ਸਾਡੀ ਸਾਰਿਆਂ ਦੀ ਹਾਲਤ ਵੀ ਫਿਊਜ਼ ਬਲਬ ਵਰਗੀ ਹੋ ਜਾਂਦੀ ਹੈ। ਅਸੀਂ ਕਿੱਥੇ ਕੰਮ ਕਰਦੇ ਸੀ, ਅਸੀਂ ਕਿੰਨੇ ਵੱਡੇ/ਛੋਟੇ ਅਹੁਦਿਆਂ ‘ਤੇ ਸੀ, ਸਾਡਾ ਰੁਤਬਾ ਕੀ ਸੀ, ਇਸ ਸਭ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕਈ ਸਾਲਾਂ ਤੋਂ ਇਸ ਸੋਸਾਇਟੀ ਵਿੱਚ ਰਹਿ ਰਿਹਾ ਹਾਂ ਅਤੇ ਅੱਜ ਤੱਕ ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੈਂ ਦੋ ਵਾਰ ਸੰਸਦ ਦਾ ਮੈਂਬਰ ਰਿਹਾ ਹਾਂ। ਜੋ ਪਾਟਿਲ ਜੀ ਸਾਹਮਣੇ ਬੈਠੇ ਹਨ, ਉਹ ਰੇਲਵੇ ਦੇ ਜਨਰਲ ਮੈਨੇਜਰ ਸਨ। ਉਹ ਸਾਹਮਣੇ ਤੋਂ ਆਉਂਦੀ ਕਮਲ ਸਾਹਬ ਫੌਜ ਵਿੱਚ ਬ੍ਰਿਗੇਡੀਅਰ ਸੀ। ਆ ਸਾਹਮਣੇ ਜੋ ਬੈਠੇ ਹਨ ਵਰਮਾ ਜੀ.. ਇਹ ਇਸਰੋ ਦੇ ਮੁਖੀ ਸਨ। ਉਸਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ, ਮੈਨੂੰ ਵੀ ਨਹੀਂ, ਪਰ ਮੈਂ ਜਾਣਦਾ ਹਾਂ ਕਿ ਸਾਰੇ ਫਿਊਜ਼ ਬਲਬ ਲਗਭਗ ਇੱਕੋ ਜਿਹੇ ਹਨ, ਭਾਵੇਂ ਉਹ ਜ਼ੀਰੋ ਵਾਟ ਦੇ ਹੋਣ ਜਾਂ 50 ਜਾਂ 100 ਵਾਟ ਦੇ। ਕੋਈ ਰੋਸ਼ਨੀ ਨਹੀਂ, ਕੋਈ ਉਪਯੋਗਤਾ ਨਹੀਂ। * ਹਰ ਕੋਈ ਚੜ੍ਹਦੇ ਸੂਰਜ ਨੂੰ ਜਲ ਚੜ੍ਹਾ ਕੇ ਪੂਜਾ ਕਰਦਾ ਹੈ। ਪਰ ਡੁੱਬਦੇ ਸੂਰਜ ਨੂੰ ਕੋਈ ਨਹੀਂ ਪੂਜਦਾ।* ਕੁਝ ਲੋਕ ਆਪਣੇ ਅਹੁਦੇ ਦੇ ਇੰਨੇ ਮੋਹਿਤ ਹੁੰਦੇ ਹਨ ਕਿ ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਤੋਂ ਆਪਣੇ ਚੰਗੇ ਦਿਨ ਨਹੀਂ ਭੁੱਲਦੇ। ਉਹ ਆਪਣੇ ਘਰ ਦੇ ਅੱਗੇ ਨੇਮ ਪਲੇਟਾਂ ਲਾਉਂਦੇ ਹਨ – ਰਿਟਾਇਰਡ ਆਈਏਐਸ / ਰਿਟਾਇਰਡ ਆਈਪੀਐਸ / ਰਿਟਾਇਰਡ ਪੀਸੀਐਸ / ਰਿਟਾਇਰਡ ਜੱਜ ਆਦਿ – ਆਦਿ। ਹੁਣ ਇਹ ਰਿਟਾਇਰਡ IAS/IPS/PCS/ਤਹਿਸੀਲਦਾਰ/ਪਟਵਾਰੀ/ਬਾਬੂ/ਪ੍ਰੋਫੈਸਰ/ਪ੍ਰਿੰਸੀਪਲ/ਅਧਿਆਪਕ.. ਕਿਹੜੀ- ਕਿਹੜੀ ਪੋਸਟ ਹੁੰਦੀ ਹੈ ਭਾਈ? ਮੰਨਿਆ ਕਿ ਤੁਸੀ ਬਹੁਤ ਵੱਡੇ ਅਫਸਰ ਸੀ.. ਬਹੁਤ ਕਾਬਿਲ ਵੀ ਸੀ.. ਪੂਰੇ ਮਹਿਕਮੇ ਵਿਚ ਤੁਹਾਡੀ ਤੂਤੀ ਬੋਲਦੀ ਸੀ, ਪਰ ਹੁਣ ਕਿ….?
ਹੁਣ ਇਹ ਗੱਲ ਮਾਇਨੇ ਨਹੀਂ ਰੱਖਦੀ ਪਰ ਇਹ ਗੱਲ ਮਾਇਨੇ ਰੱਖਦੀ ਹੈ ਕਿ ਤੁਸੀਂ ਅਹੁਦੇ ‘ਤੇ ਰਹਿੰਦਿਆਂ ਤੁਸੀ ਕਿਸ ਤਰਾਂ ਦੇ ਇਨਸਾਨ ਸੀ… ਤੁਸੀ ਕਿੰਨੇ ਲੋਕਾ ਦਾ ਦਿਲ ਜਿੱਤਿਆ … ਜਿੰਦਗੀ ਨੂੰ ਕਿੰਨਾ ਛੂਹਿਆ… ਆਮ ਲੋਕਾਂ ਨੂੰ ਕਿੰਨੀ ਤਵੱਜੋ ਦਿੱਤੀ …* ਲੋਕਾਂ ਦੀ ਕਿੰਨੀ ਮਦਦ ਕੀਤੀ… ਜਾਂ ਸਿਰਫ਼ ਹੰਕਾਰ ‘ਚ ਹੀ ਸੁੱਜੇ ਰਹੇ। .ਜੇਕਰ ਤੁਹਾਨੂੰ ਆਪਣੇ ਅਹੁਦੇ ਤੇ ਰਹਿੰਦੀਆਂ ਕਦੇ ਘਮੰਡ ਆਵੇ ਤਾਂ ਬਸ ਆ ਗੱਲ ਯਾਦ ਰੱਖਿਓ ਕਿ *ਅਖੀਰ ਵਿਚ ਇਕ ਦਿਨ ਸਭ ਨੇ ਫਿਉਜ ਹੋਣਾ ਹੈ*..
ਇਹ ਪੋਸਟ ਉਨ੍ਹਾਂ ਲੋਕਾਂ ਲਈ ਸ਼ੀਸ਼ਾ ਹੈ, ਜੋ ਅਹੁਦੇ ਅਤੇ ਸੱਤਾ ਹੋਣ ਦੇ ਬਾਵਜੂਦ ਆਪਣੀ ਕਲਮ ਨਾਲ ਸਮਾਜ ਦੇ ਹਿੱਤਾਂ ਲਈ ਕੰਮ ਨਹੀਂ ਕਰ ਸਕਦੇ। ਅਤੇ *ਰਿਟਾਇਰਮੈਂਟ ਤੋਂ ਬਾਅਦ ਸਮਾਜ ਲਈ ਵੱਡੀ ਚਿੰਤਾ ਹੋਣ ਲਗਦੀ ਹੈ।* ਅਜੇ ਵੀ ਸਮਾਂ ਹੈ ਇਸ ਪੋਸਟ ਨੂੰ ਪੜ੍ਹੋ ਅਤੇ ਚਿੰਤਨ ਕਰੋ ਅਤੇ ਸਮਾਜ ਦੇ ਭਲੇ ਲਈ ਜੋ ਵੀ ਜਰੂਰੀ ਹੋਵੇ ਹਰ ਸੰਭਵ ਕੋਸ਼ਿਸ਼ ਕਰੋ… ਅਤੇ ਆਪਣੇ ਅਹੁਦੇ / ਪਦ ਰੂਪੀ ਬੱਲਬ ਨਾਲ ਸਮਾਜ / ਦੇਸ਼ ਦਾ ਨਾਮ ਰੌਸ਼ਨ ਕਰੋ …. ਲੇਖਕ – ਅਗਿਆਤ , ਉਕਤ ਰਚਨਾ ਦਾ ਮੈਨੂੰ ਹਿੰਦੀ ਵਿੱਚ 2021 ਵਿਚ ਮਿਲੀ ਸੀ, ਜਿਸਦਾ ਮੈ ਪੰਜਾਬੀ ਰੂਪਾਂਤਰਣ ਓਦੋਂ ਹੀ ਕਰਕੇ ਵ੍ਹਟਸਐਪ ਰਾਹੀਂ ਦੋਸਤਾਂ/ ਮਿੱਤਰਾਂ ਨੂੰ ਸ਼ੇਅਰ ਕੀਤੀ ਸੀ, ਸੋ ਉਕਤ ਕਹਾਣੀ ਮੁੜ ਅਖ਼ਬਾਰ ਰਾਹੀਂ ਪਾਠਕਾਂ / ਆਪ ਸਭ ਪੰਜਾਬੀਆਂ ਦੇ ਸਨਮੁੱਖ ਰੱਖ ਰਿਹਾ ਹਾਂ ਜੀ –
ਕਰਨ ਮਹਿਤਾ, ਰਾਮਪੁਰਾ ਫੂਲ, ਜਿਲਾ ਬਠਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly