ਤਰਨ ਤਾਰਨ (ਸਮਾਜ ਵੀਕਲੀ) : ਸਿੰਘੂ ਬਾਰਡਰ ’ਤੇ ਮਾਰੇ ਗਏ ਲਖਬੀਰ ਸਿੰਘ ਦਾ ਅੱਜ ਦੇਰ ਸ਼ਾਮ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਵਿਚ ਸਸਕਾਰ ਕਰ ਦਿੱਤਾ ਗਿਆ। ਉਸ ਦੀ ਮ੍ਰਿਤਕ ਦੇਹ ਲਿਆਉਣ ਵਾਲੀ ਐਂਬੂਲੈਂਸ ਸਿੱਧੇ ਸ਼ਮਸ਼ਾਨ ਘਾਟ ਪੁੱਜੀ। ਇਸ ਮੌਕੇ ਪੌਲੀਥੀਨ ਵਿਚ ਲਪੇਟੀ ਦੇਹ ਪਰਿਵਾਰ ਵਾਲਿਆਂ ਨੂੰ ਵੀ ਦਿਖਾਈ ਨਹੀਂ ਗਈ। ਮ੍ਰਿਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਆਪਣੇ ਘਰ ਵਾਲੇ ਦਾ ਮੂੰਹ ਦੇਖਣ ਦਾ ਯਤਨ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਸਸਕਾਰ ਕਰਨ ਵਿਚ ਕਾਹਲੀ ਕੀਤੀ ਗਈ। ਇਸ ਮੌਕੇ ਅਰਦਾਸ ਵੀ ਨਹੀਂ ਕੀਤੀ ਗਈ ਤੇ ਸਸਕਾਰ ਕਰਨ ਵੇਲੇ ਡੀਜ਼ਲ ਪਾਇਆ ਗਿਆ ਤਾਂ ਕਿ ਜਲਦੀ ਸਸਕਾਰ ਹੋ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly