(ਸਮਾਜ ਵੀਕਲੀ)
ਘਟੀਆ ਤੇ ਬਦਤਮੀਜ਼, ਫੁਕਰੇ ਜਹੇ ਲੋਕਾਂ ਕੋਲੋਂ
ਰੱਖੀਏ ਬਣਾ ਕੇ ਸਦਾ ਦੂਰੀ ਮਿੱਤਰੋ
ਇਹੋ ਜਿਹੇ ਲੋਕਾਂ ਨਾਲ ਰੱਖਣਾ ਹੈ ਮੇਲਜੋਲ
ਨਹੀਂ ਹੈ ਸਾਡੀ ਕੋਈ ਮਜ਼ਬੂਰੀ ਮਿੱਤਰੋ
ਔਖੀ ਵੇਲੇ ਇਹੇ ਸਾਰੇ ਵੇਖਦੇ ਤਮਾਸ਼ਾ ਏ
ਖੁਸ਼ੀ ਵੇਲੇ ਚਿਹਰਿਆਂ ਤੋਂ ਉੱਡ ਜਾਂਦਾ ਹਾਸਾ ਏ
ਇਸੇ ਲਈ ਇਹ ਗੱਲ ਹੈ ਜਰੂਰੀ ਮਿੱਤਰੋ
ਇਹੋ ਜਿਹੇ ਘਟੀਆ ਤੇ ਫੁਕਰੇ ਜਿਹੇ ਲੋਕਾਂ ਕੋਲੋਂ
ਰੱਖੀਏ ਬਣਾ ਕੇ ਸਦਾ ਦੂਰੀ ਮਿੱਤਰੋ …
ਹੁੰਦੀ ਨਹੀਂ ਤਮੀਜ਼ ਕਿਵੇਂ ਕਰਨੀ ਹੈ ਗੱਲ ਇਨ੍ਹਾਂ
ਕਾਮਯਾਬੀ ਥੋਡੀ ਨਹੀਂਓ ਹੁੰਦੀ ਕਦੇ ਝੱਲ ਇਨ੍ਹਾਂ
ਰਹਿੰਦੇ ਇਹੇ ਵਿੱਚ ਮਗਰੂਰੀ ਮਿੱਤਰੋ
ਇਹੋ ਜਿਹੇ ਘਟੀਆ ਤੇ ਫੁਕਰੇ ਜਿਹੇ ਲੋਕਾਂ ਕੋਲੋਂ
ਰੱਖੀਏ ਬਣਾ ਕੇ ਸਦਾ ਦੂਰੀ ਮਿੱਤਰੋ …
ਦਿਲਾਂ ਵਿੱਚ ਰੱਖਦੇ ਇਹ ਈਰਖਾ ਤੇ ਸਾੜਾ ਬਈ
ਖੁੰਝਦੇ ਨਹੀਂ ਮੌਕਾ ਇਹ ਬਣਾਈਏ ਕਿਵੇਂ ਮਾੜਾ ਬਈ
ਵੇਖ ਕੇ ਅਜਿਹੇ ਵੱਟੋ ਘੂਰੀ ਮਿੱਤਰੋ ….
ਇਹੋ ਜਿਹੇ ਘਟੀਆ ਤੇ ਫੁਕਰੇ ਜਿਹੇ ਲੋਕਾਂ ਕੋਲੋਂ
ਰੱਖੀਏ ਬਣਾ ਕੇ ਸਦਾ ਦੂਰੀ ਮਿੱਤਰੋ …
“ਦੂਹੜਿਆਂ ਦੇ ਖੁਸ਼ੀ” ‘ਕੱਲੇ ਆਏਂ ‘ਕੱਲੇ ਜਾਣਾਂ ਏਂ
ਝੱਲੀਏ ਨਾ ਧੌਂਸ , ਖਾਣਾ ਓਹੀ ਜੋ ਕਮਾਉਣਾ ਏਂ
ਖੋਲ੍ਹ ਦਿੱਤੀ ਗੱਲ ਜੋ ਅਧੂਰੀ ਮਿੱਤਰੋ
ਇਹੋ ਜਿਹੇ ਘਟੀਆ ਤੇ ਫੁਕਰੇ ਜਿਹੇ ਲੋਕਾਂ ਕੋਲੋਂ
ਰੱਖੀਏ ਬਣਾ ਕੇ ਸਦਾ ਦੂਰੀ ਮਿੱਤਰੋ….
ਖੁਸ਼ੀ ਮੁਹੰਮਦ ‘ਚੱਠਾ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly