ਜ਼ੀਰੋ ਤੋਂ ਹੀਰੋ……

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਜ਼ੀਰੋ ਤੋਂ ਹੀਰੋ ਬਣ ਕੇ,
ਲੋਕ ਫ਼ਿਰ ਰੱਬ ਨੂੰ ਭੁੱਲਦੇ।
ਹੰਕਾਰ ਵਿੱਚ ਫ਼ਸ ਕੇ ਉਹ,
ਵਾਂਗ ਫ਼ੇਰ ਕੱਖਾਂ ਰੁੱਲਦੇ।
ਜ਼ੀਰੋ ਤੋਂ ਹੀਰੋ……
ਲਾਲਚ ਵਿੱਚ ਪੈ ਜਾਂਦੇ ਨੇ,
ਪੈਸਾ ਹੀ ਪੈਸਾ ਦਿੱਖਦਾ।
ਪੈਸੇ ਦੇ ਪਿੱਛੇ ਡਿੱਗਦੇ,
ਈਮਾਨ ਵੀ ਵੇਖੀਂ ਵਿੱਕਦਾ।
ਚੈਨ ਪਰ ਆਵੇ ਕਿੱਦਾਂ,
ਅੰਦਰ ਹੀ ਅੰਦਰ ਘੁਲਦੇ।
ਜ਼ੀਰੋ ਤੋਂ ਹੀਰੋ…..
ਦਵਾਈਆਂ ਇਹ ਖਾ ਕੇ ਜੀਵਣ,
ਬੱਚੇ ਨਸ਼ਿਆਂ ਵਸ ਪੈਂਦੇ।
ਪੱਲੇ ਨਹੀਂ ਕੁਝ ਵੀ ਬਚਦਾ,
ਫ਼ੇਰ ਵੀ ਹੁੱਬ-ਹੁੱਬ ਬਹਿੰਦੇ ।
ਬਾਰੀਆਂ ਬਸ ਬੰਦ ਹੀ ਰੱਖਦੇ,
ਬੂਹੇ ਨਾ ਕਦੇ ਵੀ ਖੁੱਲਦੇ।
ਜ਼ੀਰੋ ਤੋਂ ਹੀਰੋ…..
ਲੋਕਾਂ ਨੂੰ ਲੁੱਟ ਲੁੱਟ ਖਾਂਦੇ,
ਹੱਸਦੇ ਪਰ ਨਕਲ਼ੀ ਹਾਸੇ।
ਧੁਰ ਤੱਕ ਇਹ ਦੁਖੀ ਨੇ ਹੁੰਦੇ,
ਰੋਂਦੇ ਜਾ ਆਸੇ ਪਾਸੇ।
ਘਰ ਵਿੱਚ ਨਾ ਸੁੱਖ ਸ਼ਾਂਤੀ,
ਝੰਡੇ ਪਰ ਹਵਾ ‘ਚ ਝੁੱਲਦੇ।
ਜ਼ੀਰੋ ਤੋਂ ਹੀਰੋ…..
ਰੱਬ ਦਾ ਜੇ ਡਰ ਭਓ ਰੱਖੀਏ,
ਕਾਹਨੂੰ ਫ਼ੇਰ ਦੁੱਖੜੇ ਸਹੀਏ।
ਰੋਟੀ ਹੱਕ ਸੱਚ ਦੀ ਖਾ ਕੇ,
ਮਾਲਕ ਦੀ ਰਜ਼ਾ ‘ਚ ਰਹੀਏ।
ਅੰਗ ਸੰਗ ਉਹ ਖੜ੍ਹਦਾ ਆ ਕੇ, ਪਾਪੀਆਂ ਦੇ ਪਾਪ ਨੇ ਧੁੱਲਦੇ।
ਜ਼ੀਰੋ ਤੋਂ ਹੀਰੋ…..

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਜ਼ਾਈ ਕਰੀ ਜਾ ਰਹੇ ਨੇ ਫੋਕੇ ਦਿਖਾਵੇ….
Next articleਐ ਦੁਨੀਆਂ ਦੇ