(ਸਮਾਜ ਵੀਕਲੀ)-ਪਿਛਲੇ ਕਈ ਦਿਨ ਤੋਂ ਬਹੁਤ ਵੀਰਾਂ ਦੇ ਮੈਸਜ ਅਤੇ ਫੋਨ ਆ ਰਹੇ ਸੀ ਕਿ ਕੁਛ ਹਾਈ ਬਲੱਡ ਪਰੈਸ਼ਰ ਬਾਰੇ ਦੱਸੋ। ਭਾਵੇਂ ਇੱਕ ਦੋ ਕਾਲ ਆਉਣ ਤੇ ਤਾਂ ਮੈਂ ਟਾਇਮ ਲੈਕੇ ਦਵਾਈ ਲਿਖਵਾ ਹੀ ਦਿੰਦਾ ਹਾਂ। ਪਰ ਜਦ ਜਿਆਦਾ ਹੋਣ ਤਾਂ ਫਿਰ ਮੈਂ ਕਹਿ ਦਿੰਦਾ ਹਾਂ ਕਿ ਇਸ ਲਈ ਪੋਸਟ ਪਾਉਂਦਾ ਹਾਂ।
ਗਰਮੀ ਪੂਰਾ ਜੋਰ ਫੜਦੀ ਜਾ ਰਹੀ ਹੈ। ਵੈਸੇ ਵੀ ਹਾਈ ਬਲੱਡ ਪਰੈਸ਼ਰ ਗਰਮ ਤਾਸੀਰ (ਪਿੱਤ ਪ੍ਰਕਿਰਤੀ) ਦੀ ਬਿਮਾਰੀ ਹੈ। ਪਰ ਇਸਦਾ ਸਿੱਧਾ ਸਬੰਧ ਮਾਨਸਿਕਤਾ ਨਾਲ ਹੈ। ਮਾਨਸਿਕਤਾ ਦਾ ਮਤਲਬ ਦਿਮਾਗ ਵਿਚ ਗਰਮੀ ਭਰਨਾ। ਭਾਵੇਂ ਸਾਨੂੰ ਅੱਜ ਹਜਾਰਾਂ ਹੀ ਟੈਸਟਾਂ ਵੱਲ ਉਕਸਾਇਆ ਜਾ ਰਿਹਾ ਹੈ। ਫੁੱਲ ਬਾਡੀ ਟੈਸਟ ਕੀਤੇ ਜਾ ਰਹੇ ਹਨ ਤੇ ਸਾਨੂੰ ਉਕਸਾਇਆ ਜੰਦਾ ਹੈ। ਤੁਹਾਨੂੰ ਹੈਰਾਨੀ ਹੋਵੇਗੀ ਕਿ ਭਾਰਤ ਵਿਚ ਹਰ ਮਹੀਨੇ ਕਈ ਹਜਾਰ ਕਰੋੜ ਰੁਪਏ ਉਹਨਾਂ ਟੈਸਟਾਂ ਦੇ ਨਾਮ ਤੇ ਡਾਕਟਰਾਂ ਦੇ ਘਰ ਸੁੱਟ ਦਿੰਦੇ ਹਾਂ, ਜਿਹਨਾ ਦੀ ਸਾਨੂੰ ਉੱਕਾ ਹੀ ਲੋੜ ਨਹੀਂ ਹੁੰਦੀ। ਪਰ ਹੈਰਾਨੀ ਦੇਖੋ, ਇਹਨਾ ਕੋਲ ਮਿਹਦੇ ਦੀ ਗਰਮੀ ਨਾਪਣ ਵਾਲੀ ਨਾ ਕੋਈ ਮਸ਼ੀਨ ਤੇ ਨਾ ਕੋਈ ਟੈਸਟ ਹੈ। ਜਦਕਿ ਦਿਮਾਗ ਦੀ ਗਰਮੀ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਜਾਂਦੀ। ਜਦਕਿ ਆਯੁਰਵੇਦ ਦਿਮਾਗ ਦੀ ਗਰਮੀ ਦਾ ਇਲਾਜ ਸਦੀਆਂ ਤੋਂ ਕਰਦਾ ਆ ਰਿਹਾ ਹੈ। ਆਓ ਆਪਣੇ ਦਿਮਾਗ ਨੂੰ ਵੀ ਸ਼ਾਂਤ ਰੱਖੀਏ ਤੇ ਹਾਈ ਬਲੱਡ ਪਰੈਸ਼ਰ ਦਾ ਵੀ ਇਲਾਜ ਕਰੀਏ।
ਇਲਾਜ::- ਇਸਦਾ ਸਭ ਤੋਂ ਸੌਖਾ ਅਤੇ ਸਸਤਾ ਇਲਾਜ ਹੈ, ਜਿਸ ਨਾਲ ਤੁਹਾਨੂੰ ਸਾਰਾ ਦਿਨ ਗੋਲੀ ਨਾ ਖਾਣੀ ਪਵੇ। ਕਿਉਂਕਿ ਐਲੋਪੈਥਿਕ ਕੈਮੀਕਲ ਵਾਲੀ ਗੋਲੀ ਖਾਣ ਨਾਲੋਂ ਜੇਕਰ ਇੱਕ ਪੱਤਾ ਗਿਲੋਵ ਦਾ ਖ਼ਾ ਲਿਆ ਜਾਵੇ, ਤਾਂ ਤੁਹਾਨੂੰ ਸਾਰਾ ਦਿਨ ਗੋਲੀ ਖਾਣ ਦੀ ਲੋੜ ਨਹੀਂ ਪਵੇਗੀ।
ਚੰਦਨ ਦੀ ਲੱਕੜੀ, ਚੰਦਨ ਦੇ ਪਾਊਡਰ ਨਾਲ ਸਬੰਧਿਤ ਸ਼ਰਬਤ ਵਗੈਰਾ ਵੀ ਤੁਹਾਡਾ ਮਿਹਦਾ ਅਤੇ ਦਿਮਾਗ ਠੰਢਾ ਰੱਖਦੇ ਹਨ। ਪਿਛਲੇ ਦਿਨਾਂ ਵਿਚ ਮੈਂ ਇੱਕ ਮੁਰੱਬਿਆਂ ਦੀ ਚਟਣੀ ਬਾਰੇ ਜਾਣਕਾਰੀ ਦਿੱਤੀ ਸੀ, ਉਹ ਵੀ ਤੁਹਾਡੇ blood pressure ਅਤੇ ਦਿਮਾਗੀ ਟੈਂਸ਼ਨ ਵਗੈਰਾ ਲਈ ਰਾਮਬਾਣ ਹੈ। ਬੱਚਿਆਂ ਦੀ ਯਾਦਾਸ਼ਤ ਵਧਾਉਣ ਲਈ ਤਾਂ ਉਸ ਤੋਂ ਵਧੀਆ ਕੋਈ ਦਵਾਈ ਬਣੀ ਹੀ ਨਹੀਂ।
ਫਿਰ ਵੀ ਮੈਂ ਇੱਕ ਦਵਾਈ ਲਿਖਦਾ ਹਾਂ, ਜੇਕਰ ਤੁਸੀਂ ਇਸਨੂੰ ਦੋ ਤੋਂ ਤਿੰਨ ਮਹੀਨੇ ਤੱਕ ਵੀ ਖ਼ਾ ਲਾਓਗੇ ਤਾਂ ਜਿੰਦਗੀ ਭਰ ਲਈ ਇਸ ਤੋਂ ਛੁਟਕਾਰਾ ਪਾਂ ਸਕਦੇ ਹੋ।
Tirfla churna 100gm
Shtaweriadi churna 100gm
Gilow sat 40gm
Mandoor bhasan 20gm
Tirvang bhasam 20gm
Chandan asava
ਪਹਿਲੀਆਂ ਪੰਜ ਦਵਾਈਆਂ ਚੰਗੀ ਤਰਾਂ ਮਿਲਾ ਲਵੋ। ਫਿਰ ਸਵੇਰੇ ਸ਼ਾਮ ਖਾਲੀ ਪੇਟ,ਰੋਟੀ ਤੋਂ ਤਕਰੀਬਨ ਘੰਟਾ ਦੋ ਘੰਟੇ ਪਹਿਲਾਂ ਦੋ ਤੋਂ ਤਿੰਨ ਗ੍ਰਾਮ ਤਾਜ਼ਾ ਪਾਣੀ ਨਾਲ ਲਵੋ। Chandan asava ਰੋਟੀ ਤੋਂ ਘੰਟਾ ਬਾਅਦ ਚਾਰ ਤੋਂ ਛੇ ਚਮਚ ਤੱਕ ਬਰਾਬਰ ਪਾਣੀ ਮਿਲਾ ਕੇ ਲਵੋ। ਪਹਿਲੇ ਪੰਦਰਾਂ ਦਿਨ ਵਿੱਚ ਹੀ ਬਹੁਤ ਜਿਆਦਾ ਅਰਾਮ ਮਿਲੇਗਾ।
ਨੋਟ::- ਇਹੋ ਦਵਾਈਆਂ ਮੁੰਡਿਆਂ ਨੂੰ ਧਾਤ ਰੋਗ ਅਤੇ ਔਰਤਾਂ ਨੂੰ ਲਿਕੋਰੀਆ(ਪਾਣੀ ਪੈਣਾ) ਵਗੈਰਾ ਲਈ ਵੀ ਬੇਹੱਦ ਲਾਹੇਵੰਦ ਹੈ।
ਵੈਦ ਬਲਵਿੰਦਰ ਸਿੰਘ ਢਿੱਲੋਂ
ਵਿੰਨੀਪੈਗ ਕੈਨੇਡਾ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly