ਗੁਰਵਿੰਦਰ ਕੰਗ ਦੀ ਕਲਮ ਤੋਂ

ਗੁਰਵਿੰਦਰ ਕੰਗ

(ਸਮਾਜ ਵੀਕਲੀ)

ਜੋਲੈਂਸਕੀ ਬੜਾ ਲੈ ਗਿਆ ਸਟੈਂਡ, ਨਾ ਛੱਡੂ ਲੋਕ ਤੇ ਆਪਣਾ ਲੈਂਡ,
ਪਾਵਰਾਂ ਦੇਣ ਵੱਡੀਆ ਆਫਰਾਂ ਛੱਡ ਆ ਜਾ ਆਪਣਾ ਦੇਸ਼।
ਤੈਨੂੰ ਦੇਵਾਂਗੇ ਨੈਸ਼ਨਿਲਟੀ ਤੇ ਆਪਣਾ ਨਵਾਂ ਭੇਸ,
ਵਾਂਗ ਅਸ਼ਰਫ ਗਨੀ ਦੇ ਨਾਂ ਦੇਸ਼ ਛੱਡ ਭੱਜੂਗਾ।
ਵਾਂਗ ਬਹਾਦਰਾਂ ਦੇ ਸੈਨਾਂ ਦੇ ਨਾਲ ਮੈਦਾਨ ਵਿੱਚ ਗੱਜੂਗਾ,
ਕਰ ਕਮੇਡੀ ਦੁਨੀਆ ਨੂੰ ਜੋ ਹਸਾਵਦਾ।
ਬਣ ਪ੍ਰੈਜੀਡੈਂਟ ਹੁਣ ਉਹ ਵਿਰੋਧੀਆਂ ਨੂੰ ਰੁਆਂਵਦਾ,
ਆਪਣੇ ਲੋਕਾਂ ਦੇ ਵਿੱਚ ਭਰ ਦਿੱਤਾ ਜੋਸ਼ ਤੇ ਨਵਾਂ ਹੌਸਲਾ।
ਨਿੱਕੇ ਨਿੱਕੇ ਬੱਚੇ ਵੀ ਹੁਣ ਦੇਣ ਐਂਟੀਆਂ ਨੂੰ ਧੋਂਸਲਾ,
ਕਹਿੰਦਾ ਗੱਲਾਂ ਦੇ ਨਾਲ ਨਾ ਕਰੋ ਮੈਨੂੰ ਮੈਨੀਪੁਲੇਟ।
ਦੁਸ਼ਮਣ ਕਹਿੰਦਾ ਸੀ ਚਾਰ ਦਿਨਾਂ ’ਚ ਜਿੱਤ ਕੇ ਕਰਾਂਗੇ ਸੈਲੀਬ੍ਰੇਟ,
ਦੁਨੀਆਂ ਦੀ ਨੰਬਰ ਦੋ ਜੋ ਪਾਵਰ ਅਖਵਾਂਵਦਾ
ਜੋਲੈਂਸਕੀ ਦਾ ਹੌਸਲਾ ਤੇ ਜ਼ਜਬਾ ਦੇਖ ਕਿਵੇਂ ਉਨਾਂ ਨੂੰ ਭਾਜੜਾ ਪਵਾਂਵਦਾ,
ਦੇਖ ਹੌਂਸਲਾ ਵਿਰੋਧੀ ਦਾ ਹਾਈਪਰਸੋਨਿਕ ਦੇ ਦੇਣ ਡਰਾਵੇ।
ਬੱਸ ਹੁਣ ਇਹੀ ਕਹਿ ਕੇ ਦੁਸ਼ਮਣ ਡੰਗ ਟਪਾਵੇ,
‘ਕੰਗ’ ਜੰਗ ਦਾ ਆਗਾਜ਼ ਹੋਵੇ ਭਾਵੇਂ ਕੁਝ ਵੀ ਹੋਵੇ ਹੁਣ ਤੱਕ ਦੇ ਅਗਰੈਸ਼ਨ ਨੇ ਦੁਸ਼ਮਣਾਂ ਦਾ ਬਜਾ ਤਾਂ ਬੈਂਡ।
ਜੋਲੈਂਸਕੀ ਬੜਾ ਲੈ ਗਿਆ ਸਟੈਂਡ, ਨਾ ਛੱਡੂ ਲੋਕ ਤੇ ਆਪਣਾ ਲੈਂਡ।
ਕੰਗ’
95305-15500

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਗ ਦਾ ਦ੍ਰਿਸ਼
Next articleਵਿਹੜੇ ਦਾ ਬੂਟਾ।