ਵੈਦ ਦੀ ਕਲਮ ਤੋਂ / ਗਰਭ ਅਵਸਥਾ ਵਿਚਲੇ ਬੱਚੇ ਤੇ ਆਲੇ ਦੁਆਲੇ ਦਾ ਅਸਰ।

ਵੈਦ ਬਲਵਿੰਦਰ ਸਿੰਘ ਢਿੱਲੋਂ 
(ਸਮਾਜ ਵੀਕਲੀ)-ਭਾਵੇਂ ਅਸੀਂ ਜਦ ਪੁਰਾਤਨ ਇਤਿਹਾਸਕ ਜਾ ਮਿਥਿਹਾਸਕ ਕਥਾਵਾਂ ਜਦ ਸੁਣਦੇ ਹਾਂ, ਕਿ ਅਭਿਮੰਨਿਊ ਮਾਂ ਦੇ ਪੇਟ ਵਿੱਚ ਹੀ ਚੱਕਰਵਿਊ ਦੀ ਰਚਨਾ ਕਰਨੀ ਤਾਂ ਸਿੱਖ ਗਿਆ ਸੀ। ਪਰ ਜਦ ਰਿਸ਼ੀ ਚੱਕਰਵਿਊ ਤੋੜਨ ਦੀ ਕਥਾ ਸੁਣਾ ਰਹੇ ਸੀ, ਤਾਂ ਮਾ ਸੌ ਗਈ। ਜਿਸ ਕਰਕੇ ਅਭਿਮੰਨਿਊ ਉਹ ਚੱਕਰਵਿਊ ਤੋੜ ਨਹੀਂ ਸਕਿਆ ਸੀ ਤੇ ਉਸਦੀ ਮੌਤ ਹੋ ਗਈ ਸੀ। ਅਸੀਂ ਇਹਨਾ ਕਹਾਣੀਆਂ ਨੂੰ ਗਪੌੜ ਕਹਿਕੇ ਨਹੀਂ ਨਕਾਰ ਸਕਦੇ।
              ਕਿਉਂਕਿ ਮਾ ਦੇ ਗਰਭ ਵਿੱਚ ਪਲ ਰਹੇ ਬੱਚੇ ਤੇ ਆਸੇ ਪਾਸੇ ਦੇ ਮਾਹੌਲ ਦਾ ਬਹੁਤ ਅਸਰ ਹੁੰਦਾ ਹੈ। ਪੱਛਮ, ਯੂਰਪ ਵਿਚ ਤਾਂ ਇਸ ਉੱਤੇ ਬਹੁਤ ਬਰੀਕੀ ਨਾਲ ਧਿਆਨ ਦਿੱਤਾ ਜਆਂਦਾ ਹੈ। ਹੁਣ ਤਾਂ ਸਾਡੇ ਲੋਕ ਵੀ ਇਸ ਪਾਸੇ ਬਹੁਤ ਸੁਚੇਤ ਹਨ। ਪਰ ਜਾਣੇ ਅਣਜਾਣੇ ਵਿੱਚ ਹੀ ਅਸੀਂ ਕੁਛ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ, ਜਿਹੜੀਆਂ ਅੱਗੇ ਜਾ ਕੇ ਸਭ ਨੂੰ ਭੁਗਤਣੀਆਂ ਪੈਂਦੀਆਂ ਹਨ। ਹੋ ਸਕਦਾ, ਕੋਈ ਮੇਰੀ ਇਸ ਗੱਲ ਨਾਲ ਸੌ ਫੀਸਦੀ ਸਹਿਮਤ ਨਾ ਹੋਵੇ। ਪਰ ਜਦ ਰਿਸਰਚ ਕਰੋਗੇ ਤਾਂ ਮੇਰਾ ਦੱਸਿਆ ਤਾਂ ਤੁਹਾਨੂੰ ਜ਼ੀਰੋ ਲੱਗੇਗਾ।
             ਗਰਭ ਅਵਸਥਾ ਵਿਚ ਸਾਨੂੰ ਸਿਰਫ ਔਰਤ ਦੇ ਖਾਣ ਪੀਣ ਦਾ ਹੀ ਨਹੀਂ ਬਲਕਿ ਆਸ ਪਾਸ ਦੇ ਮਾਹੌਲ ਦਾ ਵੀ ਬਰੀਕੀ ਨਾਲ ਅਧਿਐਨ ਕਰਨਾ ਚਾਹੀਦਾ ਹੈ। ਉਸਦੇ ਕਮਰੇ ਦੇ ਪਰਦਿਆਂ ਦੇ ਰੰਗਾਂ ਤੋਂ ਲੈਕੇ ਉਸਦੇ ਆਸ ਪਾਸ ਹੋਣ ਵਾਲੀਆਂ ਗੱਲਾਂ ਅਤੇ ਉਸਨੇ ਉਸ ਸਮੇਂ ਟੀਵੀ ਵਗੈਰਾ ਤੇ ਕੀ ਦੇਖਣਾ ਹੈ। ਸੋਸ਼ਲ ਮੀਡੀਆ ਤੇ ਕਿਸ ਪਾਸੇ ਧਿਆਨ ਦੇਣਾ ਹੈ। ਕਿਹੋ ਜਿਹੀਆਂ ਫ਼ਿਲਮਾਂ ਦੇਖਣੀਆਂ ਹਨ।
                     ਇਹ ਪੋਸਟ ਮੇਰੀ ਸਿਰਫ ਤੁਹਾਡਾ ਇਸ ਪਾਸੇ ਧਿਆਨ ਦਿਵਾਉਣ ਲਈ ਕਾਫੀ ਹੈ। ਕਿਉਂਕਿ ਇਸ ਪਾਸੇ ਤੁਸੀਂ ਥੋੜਾ ਜਿਹਾ ਵੀ ਸੁਚੇਤ ਹੋਏ ਤਾਂ ਜਿਹੜਾ ਪੌਦਾ ਤੁਸੀਂ ਬੀਜਿਆ, ਉਸਨੂੰ ਬੜੇ ਪਿਆਰ ਨਾਲ ਵਧਦਾ ਫੁਲਦਾ ਦੇਖੋਗੇ। ਤੇ ਉਸਨੂੰ ਚੰਗਾ ਮਾਹੌਲ ਦੇਣ ਦੀ ਕੋਸ਼ਿਸ਼ ਕਰੋਗੇ।
           ਇਸ ਸਬੰਧ ਵਿਚ ਅਗਲੀ ਪੋਸਟ ਛੇਤੀ ਹੀ ਲਿਖਣ ਦੀ ਕੋਸ਼ਿਸ਼ ਕਰਾਂਗਾ।
ਵੈਦ ਬਲਵਿੰਦਰ ਸਿੰਘ ਢਿੱਲੋਂ 
ਵਿੰਨੀਪੈਗ ਕੈਨੇਡਾ 
+14312932265

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਅੰਗ: /  ਸਿਆਸੀ ਚੋਗ਼ਾ –ਤੋਬਾ-ਤੋਬਾ!
Next articleਬੁੱਧ ਚਿੰਤਨ / ਅਖਾਣਾਂ ਦੇ ਬਦਲ ਰਹੇ ਅਰਥ!