ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਮਿਊਂਸੀਪਲ ਇੰਪਲਾਈਜ਼ ਪੰਜਾਬ ਅਤੇ ਮਿਊਂਸੀਪਲ ਐਕਸ਼ਨ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੂਰੇ ਪੰਜਾਬ ਵਿੱਚ 7 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਘੜਾ ਭੰਨ ਪ੍ਰਦਰਸ਼ਨ ਦੇ ਵੱਖ-ਵੱਖ ਜ਼ਿਲ੍ਹਾ ਤੇ ਕਸਬਾ ਪੱਧਰੀ ਯੂਨੀਅਨਾਂ ਨੂੰ ਨਿਰਦੇਸ਼ ਦਿੱਤੇ ਗਏ ਸਨ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅੱਜ ਹੁਸ਼ਿਆਰਪੁਰ ਸਫਾਈ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਘੜਾ ਭੰਨ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਉਪ-ਪ੍ਰਧਾਨ ਸੋਮਨਾਥ ਆਦੀਆ ਵਲੋਂ ਦੱਸਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਸਾਡੀ ਹੱਕੀ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਜਾਂ ਅਣਦੇਖਾ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਹੀਰਾ ਨਾਲ ਹੰਸ, ਜੈ ਗੋਪਾਲ, ਅਸ਼ੋਕ ਹੰਸ, ਜੋਗਿੰਦਰ ਪਾਲ ਆਦੀਆ, ਅਸ਼ਵਨੀ ਗਿਲ, ਰਜਿੰਦਰ ਕੁਮਾਰ ਨਾਹਰ, ਆਸ਼ੂ, ਸੁਭਾਸ਼, ਪ੍ਰਦੀਪ ਕੁਮਾਰ, ਰਮੇਸ਼ ਡਿੰਪਾ, ਅਸ਼ਵਨੀ ਡਾਟਾ ਆਪ੍ਰੇਟਰ, ਸ਼ਿਲਪਾ, ਸੋਨੀ, ਮੀਨੂ, ਸੰਜੀਵ ਕੁਮਾਰ, ਦਿਨੇਸ਼ ਕੁਮਾਰ ਆਦਿ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly