ਰੋਟਰੀ ਕਲੱਬ ਬੰਗਾ ਗਰੀਨ ਵਲੋਂ ਦਾਣਾ ਮੰਡੀ ਮਾਹਿਲ ਗਹਿਲਾਂ ਵਿਖੇ ਬੂਟੇ ਲਗਾਕੇ 73ਵਾਂ ਵਣਮਹਾਂਉਤਸਵ ਮਨਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਰੋਟਰੀ ਕਲੱਬ ਬੰਗਾ ਗਰੀਨ ਵਲੋਂ ਸਮਾਜ ਸੇਵਾ ਦੀ ਆਰੰਭੀ ਲੜੀ ਨੂੰ ਅੱਗੇ ਤੋਰਦੇ ਹੋਏ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਏਐਸ ਫਰੋਜਨ ਫੂਡਜ ਨਾਗਰਾ, ਮਾਰਕੀਟ ਕਮੇਟੀ ਬੰਗਾ ਅਤੇ ਪਿੰਡ ਮਾਹਲ ਗਹਿਲਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਦਾਣਾ ਮੰਡੀ ਪਿੰਡ ਮਾਹਲ ਗਹਿਲਾਂ ਦੇ ਵਿਹੜੇ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਪੁੱਜੇ। ਇਸ ਮੌਕੇ ਮਿੰਨੀ ਜੰਗਲ ਲਗਾਉਣ ਦੀ ਮੁਹਿੰਮ ਅਤੇ 73ਵੇਂ ਵਣਮਹਾਂਉਤਸਵ ਦਾ ਆਰੰਭ ਕੁਲਜੀਤ ਸਿੰਘ ਸਰਹਾਲ ਵਲੋਂ ਬੂਟਾ ਲਗਾਕੇ ਕੀਤਾ ਗਿਆ। ਦਾਣਾ ਮੰਡੀ ਦੇ ਵਿਹੜੇ ਵਿੱਚ 200 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਮਨੀ ਮਹਾਜਨ ਨਾਇਬ ਤਹਿਸੀਲਦਾਰ ਬੰਗਾ, ਗੁਰਬਖਸ਼ ਰਾਮ ਐਸਡੀੳ ਬਿਜਲੀ ਬੋਰਡ ਨੇ ਸੰਬੋਧਨ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਜਿੱਥੇ ਸਭ ਦਾ ਸਮਾਗਮ ਵਿੱਚ ਪੁੱਜਣ ਲਈ ਧੰਨਵਾਦ ਕੀਤਾ ਉੱਥੇ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਦਾ ਹੋਕਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਵਰਿੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ, ਕਰਮਜੀਤ ਸਿੰਘ, ਗੁਰਚਰਨ ਸਿੰਘ, ਜੀਵਨ ਕੌਸ਼ਲ, ਬ੍ਰਿਜ ਭੂਸ਼ਣ ਵਾਲੀਆ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਹਰਮਨਪ੍ਰੀਤ ਸਿੰਘ ਰਾਣਾ, ਹਰਸਿਮਰਨ ਸਿੰਘ, ਪਰਮਜੀਤ ਸਿੰਘ, ਦਵਿੰਦਰ ਕੁਮਾਰ ਸਰਪੰਚ ਖਮਾਚੋਂ, ਅਮਰਜੀਤ ਸਿੰਘ ਜੀਂਦੋਵਾਲ, ਮਨਜਿੰਦਰ ਸਿੰਘ, ਭੁਪੇਸ਼ ਕੁਮਾਰ, ਤਰਨਜੀਤ ਕੁਮਾਰ ਸਰਪੰਚ, ਸੰਦੀਪ ਸਿੰਘ, ਚਾਂਦੀ ਰਾਮ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

ਦਾਣਾ ਮੰਡੀ ਪਿੰਡ ਮਾਹਲ ਗਹਿਲਾ ਦੇ ਵਿਹੜੇ ਵਿੱਚ ਬੂਟਾ ਲਗਾਕੇ ਵਣਮਹਾਂਉਤਸਵ ਮੁਹਿੰਮ ਦਾ ਆਗਾਜ ਕਰਦੇ ਹੋਏ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਆਪ, ਮਨੀ ਮਹਾਜਨ ਨਾਇਬ ਤਹਿਸੀਲਦਾਰ ਬੰਗਾ, ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ ਅਤੇ ਹੋਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleReservation, not a Charity
Next articleਢਾਹਾਂ ਕਲੇਰਾਂ ਹਸਪਤਾਲ ਦੇ ਮੈਡੀਸਨ ਮਾਹਿਰ ਡਾ. ਵਿਵੇਕ ਗੁੰਬਰ ਨੇ ਵਧੀਆ ਇਲਾਜ ਕਰਕੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ 27 ਸਾਲਾ ਨੌਜਵਾਨ ਦਾ ਜੀਵਨ ਬਚਾਇਆ