ਰੋਟਰੀ ਕਲੱਬ ਬੰਗਾ ਗਰੀਨ ਵਲੋਂ ਮੁਫਤ ਮੈਡੀਕਲ ਕੈਂਪ ਲਗਵਾਇਆ

ਲਗਾਏ ਗਏ ਮੈਡੀਕਲ ਕੈਂਪ ਦਾ ਰਿਬਨ ਕੱਟਕੇ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )
ਰੋਟਰੀ ਕਲੱਬ ਬੰਗਾ ਗਰੀਨ ਵਲੋਂ ਸਮਾਜ ਸੇਵਾ ਦੀ ਆਰੰਭੀ ਲੜੀ ਨੂੰ ਅੱਗੇ ਤੋਰਦੇ ਹੋਏ ਏਐਸ ਫਰੋਜਨ ਫੂਡਜ ਦੇ ਸਹਿਯੋਗ ਨਾਲ ਮੁਫਤ
ਮੈਡੀਕਲ ਕੈਂਪ ਫੂਡਜ ਫੈਕਟੀ ਨਾਗਰਾ ਵਿਖੇ ਲਗਾਇਆ। ਇਸ ਮੌਕੇ ਭਾਈ ਪਲਵਿੰਦਰ ਸਿੰਘ ਕਥਾਵਾਚਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ ਵਲੋਂ ਅਰਦਾਸ ਕੀਤੀ ਉਪਰੰਤ ਮੈਡਮ ਪਰਮਜੀਤ ਕੌਰ ਪ੍ਰਧਾਨ ਰਾਜਾ ਸਾਹਿਬ ਹਸਪਤਾਲ ਮਜਾਰਾ ਨੌ ਅਬਾਦ ਨੇ ਰਿਬਨ ਕੱਟਕੇ ਮੈਡੀਕਲ ਕੈਂਪ ਦਾ ਆਰੰਭ ਕੀਤਾ। ਇਸ ਮੌਕੇ ਡਾ. ਨਰੰਜਣ ਪਾਲ ਜਨਰਲ ਬਿਮਾਰੀਆਂ ਦੇ ਡਾਕਟਰ, ਡਾ. ਪਰਮਿੰਦਰ ਸਿੰਘ ਵਾਰੀਆ ਆਰਥੋ ਮਾਹਰ ਤੇ ਡਾ. ਵੰਦਨਾ ਦੰਦਾਂ ਦੀਆਂ ਬਿਮਾਰੀਆਂ ਦੇ ਡਾਕਟਰ ਨੇ ਮਰੀਜਾਂ ਨੂੰ ਚੈੱਕ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ। ਇਸ ਅਵਸਰ ਤੇ 200 ਸੌ ਤੋਂ ਵੱਧ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਤੰਦਰੁਸਤ ਜੀਵਨ ਜੀਉਣ ਲਈ ਨੁਕਤੇ ਵੀ ਦੱਸੇ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਮਦਦ ਲਈ ਆਪਣਾ ਹੱਥ ਹਮੇਸ਼ਾਂ ਅੱਗੇ ਵਧਾਉਣਾ ਚਾਹੀਦਾ ਹੈ। ਲੋੜਵੰਦਾਂ ਦੀ ਮਦਦ ਕਰਕੇ ਜੋ ਖੁਸ਼ੀ ਮਿਲਦੀ ਹੈ ਉਹ ਕਿਤੋਂ ਵੀ ਖਰੀਦੀ ਨਹੀਂ ਜਾ ਸਕਦੀ। ਉਹਨਾਂ ਕਿਹਾ ਕਿ ਲੋਕਾਂ ਨੂੰ ਸਿਹਤ ਦੇ ਮਾਮਲੇ ਵਿੱਚ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਮਰੀਜ ਨੂੰ ਬਿਮਾਰੀ ਕੋਈ ਹੁੰਦੀ ਹੈ ਉਹ ਤੁਰਿਆ ਕਿਸੇ ਹੋਰ ਡਾਕਟਰ ਕੋਲ ਹੁੰਦਾ ਹੈ। ਉਹਨਾਂ ਕਿਹਾ ਕਿ ਸਾਡੇ ਕਲੱਬ ਵਲੋਂ ਇਸ ਤਰਾਂ ਦੇ ਕੈਂਪ ਵੀ ਲਗਾਏ ਜਾਣਗੇ। ਇਸ ਮੌਕੇ ਉਹਨਾਂ ਸਮੁੱਚੀ ਮੈਡੀਕਲ ਟੀਮ, ਏਐਸ ਫਰੋਜਨ ਫੂਡਜ ਕਰਮਚਾਰੀਆਂ ਅਤੇ ਕਲੱਬ ਮੈਂਬਰਾਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਮੈਡੀਕਲ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਗੁਰਚਰਨ ਸਿੰਘ, ਗਗਨਦੀਪ ਸਿੰਘ ਮੈਨੇਜਰ ਪੀਐਨਬੀ, ਜੀਵਨ ਕੌਸ਼ਲ, ਬ੍ਰਿਜ ਭੂਸ਼ਣ ਵਾਲੀਆ, ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਹਰਮਨਪ੍ਰੀਤ ਸਿੰਘ ਰਾਣਾ, ਹਰਸਿਮਰਨ ਸਿੰਘ, ਪਰਮਜੀਤ ਸਿੰਘ ਅਤੇ ਸਮੂਹ ਏਐਸ ਫਰੋਜਨ ਫੂਡਜ ਦੇ ਸਟਾਫ ਮੈਂਬਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਫੈਡਰੇਸ਼ਨ ਆਫ ਇੰਡੀਆ ਵਲੋਂ ਕਾਰਵਾਈ ਨੌਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ 20 ਜਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ
Next articleਪ੍ਰੈਸ ਕਲੱਬ ਸੰਗਰੂਰ ਅਤੇ ਇਲੈਕਟ੍ਰਾਨਿਕ ਮੀਡੀਆ ਕਲੱਬ ਦੀ ਮੀਟਿੰਗ ਹੋਈ