(ਸਮਾਜ ਵੀਕਲੀ)
ਸਵੇਰ ਤੋਂ ਨਾਲੇ ਸ਼ਾਮ ਤੋਂ,
ਡਰ ਲੱਗਦੈ ਇਲਜ਼ਾਮ ਤੋਂ।
ਪਵਿੱਤਰ ਰਿਸ਼ਤੇ ਵੀ ਕਦੇ,
ਬਦਤਰ ਹੋਏ ਬਦਨਾਮ ਤੋਂ।
ਉਹ ਪਾਕ ਮੁਹੱਬਤਾਂ ਵਾਲਿਆ,
ਬੱਚ ਕੇ ਰਹੀਂ ਅੰਜਾਮ ਤੋਂ।
ਉੱਚਾ ਸੀ ਦਰਜਾ ਜਿਸਦਾ,
ਨੀਵਾਂ ਨਿਕਲਿਆ ਨਾਮ ਤੋਂ।
ਵਡਾਰੂਆਂ ਦਾ ਮਾਣ ਚੰਗੈ,
ਰੱਬ ਨੂੰ ਕੀਤੇ ਪ੍ਰਨਾਮ ਤੋਂ।
ਉਸਦੀ ਨਜ਼ਰੇਂ ਚੜ੍ਹੇ ਬਿਨਾਂ,
ਹਲਾਲ ਨ ਹੋਣਾ ਹਰਾਮ ਤੋਂ।
ਮੰਜਿਲ ਜੇ ਪਾਉਣੀ ‘ਤਜਿੰਦਰ’,
ਦੂਰ ਹੀ ਰਹੀਂ ਵਿਸ਼ਰਾਮ ਤੋਂ।
ਡਾ. ਤੇਜਿੰਦਰ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly