ਜਸਬੀਰ ਸਿੰਘ ਪਾਬਲਾ
(ਸਮਾਜ ਵੀਕਲੀ) ਹਰ ਭਾਸ਼ਾ ਦਾ ਆਪਣਾ ਹੀ ਵਿਧੀ-ਵਿਧਾਨ ਅਤੇ ਵਿਆਕਰਨਿਕ ਨਿਯਮ ਹੁੰਦੇ ਹਨ। ਪੰਜਾਬੀ ਵਾਲ਼ਿਆਂ ਨੇ ਸੰਸਕ੍ਰਿਤ/ਹਿੰਦੀ ਦੇ ਕਰਣ/ਕਾਨ ਤੋਂ “ਕੰਨ” ਬਣਾ ਲਿਆ ਹੈ। ਅੰਗਰੇਜ਼ੀ ਦੇ ਹੌਸਪੀਟਲ ਤੋਂ ਹਸਪਤਾਲ ਬਣਾ ਲਿਆ ਹੈ। ਅਰਬੀ/ਫ਼ਾਰਸੀ ਦੇ “ਕੀਸਾ” ਤੋਂ “ਖੀਸਾ” ਬਣਾ ਲਿਆ ਹੈ ਤੇ “ਜਕਰ” ਤੋਂ ਝੱਖੜ ਬਣਾ ਲਿਆ ਹੈ ਤਾਂ ਕੀ ਉਹ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਦੀਵਾਲੀ ਤੋਂ ਦਿਵਾਲ਼ੀ ਨਹੀਂ ਬਣਾ ਸਕਦੇ? ਕੀ ਤੁਸੀਂ ਉਹਨਾਂ ਤੋਂ ਵੀ ਵੱਡੇ ਭਾਸ਼ਾ-ਵਿਗਿਆਨੀ ਹੋ? ਵਿਆਕਰਨਿਕ ਨਿਯਮ ਤਾਂ ਸਾਰੇ ਸ਼ਬਦਾਂ ਉੱਤੇ ਇੱਕੋ ਢੰਗ ਨਾਲ਼ ਹੀ ਲਾਗੂ ਹੁੰਦੇ ਹਨ। ਜੇ ਤੁਹਾਨੂੰ ਇੱਕ-ਅੱਧੇ ਬੰਦੇ ਨੂੰ ਇਹ ਸ਼ਬਦ-ਜੋੜ ਪਸੰਦ ਨਹੀਂ ਹਨ ਤਾਂ ਕੀ ਤੁਹਾਡੀ ਖ਼ਾਤਰ ਉਹ ਇਸ ਨਿਯਮ ਨੂੰ ਹੀ ਬਦਲ ਦੇਣ? ਇਹਨਾਂ ਨਿਯਮਾਂ ਤੋਂ ਤਾਂ ਸਗੋਂ ਤੁਹਾਨੂੰ ਆਪ ਵੀ ਕੁਝ ਸਿੱਖਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਸਾਰੀ ਦੁਨੀਆ ਵਿੱਚ ਹਰ ਕੰਮ ਕਿਸੇ ਨਾ ਕਿਸੇ ਨਿਯਮ ਅਧੀਨ ਹੀ ਹੋ ਰਿਹਾ ਹੈ। ਕਹਿੰਦੇ ਹਨ ਕਿ ਨਿਯਮਾਂ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ। ਸਕੂਲਾਂ ਦੇ ਵਿਦਿਆਰਥੀ ਤਾਂ ਪਿਛਲੇ ਲਗ-ਪਗ ਚਾਲ਼੍ਹੀਆਂ ਸਾਲਾਂ ਤੋਂ ਇਹੋ ਹੀ ਸ਼ਬਦ-ਜੋੜ (ਦਿਵਾਲ਼ੀ) ਸਿੱਖ/ਪੜ੍ਹ ਰਹੇ ਹਨ।
https://play.google.com/store/apps/details?id=in.yourhost.samajweekly