**ਦਿੱਲੀ ਦੁਸ਼ਮਣ ਮੁੱਦਤਾਂ ਤੋਂ**

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਤੈਨੂੰ ਦਿਲ਼ ਵਾਲ਼ੀ ਕਹਿੰਦੇ ਸੀ ਜੋ ਦਿੱਲੀਏ
ਤੂੰ ਤਾਂ ਬੁਝਦਿਲ਼ੀ ਦਿਖਾਈ ਬੜੀ ਦਿੱਲੀਏ
ਤੂੰ ਸਾਡੀ ਪੱਗ਼ ਨੂੰ ਹੱਥ ਆ ਕੇ ਪਾ ਲਿਆ
ਸਾਡੀ ਸੁੱਤੀ ਹੋਈ ਜ਼ਮੀਰ ਨੂੰ ਜਗਾ ਲਿਆ
ਹੁਣ ਹਰ ਮੋੜ ਤੇ ਮਿਲਾਂਗੇ ਤੈਨੂੰ ਦਿੱਲੀਏ
ਤੈਨੂੰ ਦਿਲ਼ ਵਾਲ਼ੀ ਕਹਿੰਦੇ ਸੀ ਜੋ ਦਿੱਲੀਏ

ਅਸੀਂ ਤਖ਼ਤ ਤੇਰੇ ਨੂੰ ਪਲਟਾਉਣ ਜਾਣਦੇ
ਸਾਡੇ ਜ਼ਜ਼ਬੇ ਨੀ ਸਰਾਭਿਆਂ ਦੇ ਹਾਣਦੇ
ਤੂੰ ਕਰੇੰ ਫੈਸਲੇ ਨੀ ਬੈਠ ਵਿੱਚ ਏ ਸੀ ਦੇ
ਅਸੀੰ ਕੱਟੀਏ ਨੀ ਰਾਤਾਂਂ ਵਿੱਚ ਖੇਸੀ ਦੇ
ਤੇਰੀ ਦੇਖਾਂਗੇ ਔਕਾਤ ਕਿਹੜੀ ਦਿੱਲੀਏ
ਤੈਨੂੰ ਦਿਲ਼ ਵਾਲ਼ੀ ਕਹਿੰਦੇ ਸੀ ਜੋ ਦਿੱਲੀਏ

ਅਸੀੰ ਤੇਰੀ ਹਿੱਕ ਤੇ ਹਮੇਸ਼ਾਂ ਖੂਨ ਡੋਲ੍ਹਿਆ
ਸਾਡਾ ਜ਼ਿਗਰਾ ਜ਼ਮੀਰੀ ਨਾ ਨੀ ਡੋਲਿਆ
ਤੇਰੀ ਹਰ ਆਣ ਤੇ ਨੇ ਛਿੱਟੇ ਸਾਡੇ ਖੂਨ ਦੇ
ਜਿਉਂ ਹੈ ਬਣਿਆ ਨਿਸ਼ਾਨ ਵਿੱਚ ਮੂਨ ਦੇ
ਤੈਨੂੰ ਦੇਖਾਂਂਗੇ ਭਜਾ ਕੇ ਵਾਹਣੀ ਦਿੱਲੀਏ
ਤੈਨੂੰ ਦਿਲ਼ ਵਾਲ਼ੀ ਕਹਿੰਦੇ ਸੀ ਜੋ ਦਿੱਲੀਏ

ਤੂੰ ਸਾਡੇ ਪੁਰਖ਼ਿਆਂ ਦੇ ਸੀਸ ਕਟਵਾਏ ਸੀ
ਉਦੋਂ ਚੌਂਕ ਚਾਂਂਦਨੀ ਚ ਵੀ ਅਸੀਂ ਆਏ ਸੀ
ਜਦੋਂ ਸੀਸ ਨਾਲ਼ ਸੀਸ ਨੂੰ ਵਟਾਇਆ ਸੀ
ਤੇਰੇ ਪਹਿਰਿਆਂ ਦਾ ਵੀ ਉਦੋਂ ਸਾਇਆ ਸੀ
ਤੇਰੀ ਪਵੇ ਸੱਥਰੀ ਨਾ ਸਾਡੇ ਨਾਲ਼ ਦਿੱਲੀਏ
ਤੈਨੂੰ ਦਿਲ਼ ਵਾਲ਼ੀ ਕਹਿੰਦੇ ਸੀ ਜੋ ਦਿੱਲੀਏ

ਹੁਣ ਕੱਠੇ ਹੋ ਗਏ ਨੀ ਪੁੱਤ ਨੇ ਪੰਜਾਬ ਦੇ
ਉਡਾਉਣੇ ਪੱਤਰੇ ਨੇ ਤੇਰੇ ਨੀ ਖੁਆਬ ਦੇ
ਤੇਰੀ ਹਿੱਕ ਉੱਤੇ ਬੈਠ ਸੋਹਲੇ ਗਾਵਾਂਗੇ
ਗੀਤ ਜਿੱਤ ਦਾ ਨੀ ਕੱਠੇ ਹੋ ਸੁਣਾਵਾਂਗੇ
‘ਜੀਤ’ ਯੁੱਗਾਂ ਤੋਂ ਜਿੱਤ ਦਾ ਸਵਾਲ ਦਿੱਲੀਏ
ਤੈਨੂੰ ਦਿਲ਼ ਵਾਲ਼ੀ ਕਹਿੰਦੇ ਸੀ ਜੋ ਦਿੱਲੀਏ
ਤੂੰ ਤਾਂ ਸੋਚ ਤੋਂ ਬੜੀ ਹੀ ਕੰਗਾਲ ਦਿੱਲੀਏ

ਨੀ ਤੈਨੂੰ ਦੇਖਾਂਗੇ ******** ਓਓੰਓ

ਕਿਰਤੀ ਕਿਸਾਨ ਏਕਤਾ ਜਿੰਦਾਵਾਦ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਿਵਸ ਤੇ ਮਿਲੇ ਤੋਹਫ਼ੇ
Next articleਸਾਕ ਦਿਲਾਂ ਦੇ