*ਲੋਕਤੰਤਰ ਦੀ ਦੁਹਾਈ ਦੇਣ ਵਾਲਿਆਂ ਤੋਂ ਹੀ ਲੋਕਤੰਤਰ ਨੂੰ ਖਤਰਾ–ਕਰਨੈਲ ਫਿਲੌਰ*
ਜਲੰਧਰ/ਫਿਲੌਰ/ਅੱਪਰਾ (ਜੱਸੀ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਗੁਰਬਿੰਦਰ ਸਸਕੌਰ, ਵਿੱਤ ਸਕੱਤਰ ਅਮਨਦੀਪ ਸ਼ਰਮਾਂ ਸੂਬਾਈ ਪ੍ਰੈਸ ਸਕੱਤਰ ਕਰਨੈਲ ਫਿਲੌਰ, ਪਸਸਫ ਦੇ ਸਕੱਤਰ ਤੀਰਥ ਸਿੰਘ ਬਾਸੀ ਜਿਲਾ ਜਲੰਧਰ ਦੇ ਸਕੱਤਰ ਸੁਖਵਿੰਦਰ ਸਿੰਘ ਮੱਕੜ, ਕੈਸ਼ੀਅਰ ਗੁਰਮੇਲ ਸਿੰਘ, ਪ੍ਰੈਸ ਸਕੱਤਰ ਵੇਦ ਰਾਜ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ ਗੁਰਿੰਦਰ ਆਦਮਪੁਰ ਤੇ ਜਾਇੰਟ ਸਕੱਤਰ ਹਰਮਨਜੋਤ ਸਿੰਘ ਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਤੋਂ ਪਹਿਲਾਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਗਿਰਫ਼ਤਾਰ ਕਰਨਾ ਤੇ ਨਜਰਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਤੇ ਲੋਕਤੰਤਰ ਦਾ ਘਾਣ ਦੱਸਿਆ ਹੈ। ਆਗੂਆਂ ਨੇ ਕਿਹਾ ਕਿ ਟਾਂਡਾ ਵਿਖੇ ਮੁੱਖ ਮੰਤਰੀ ਦੇ ਚੋਣ ਪਰਚਾਰ ਤੇ ਰੋਡ ਸ਼ੋਅ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੁਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਬਲਦੇਵ ਸਿੰਘ ਟਾਂਡਾ, ਰਜ਼ਤ ਮਹਾਜਨ, ਪ੍ਰਿੰਸ ਗੜਦੀਵਾਲਾ, ਜਸਵੀਰ ਸਿੰਘ ਬੋਦਲ ਤੇ ਹੋਰ ਆਗੂਆਂ ਨੂੰ ਗਿਰਫ਼ਤਾਰ ਕਰਕੇ ਥਾਣੇ ਬੰਦ ਕਰਨਾ ਦੱਸਦਾ ਹੈ ਕਿ ਲੋਕਾਂ ਨਾਲ ਫਰੇਬੀ ਵਾਅਦੇ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦੇ ਨੇਤਾਵਾਂ ਦਾ ਡਰ ਦੱਸਦਾ ਹੈ ਕਿ ਉਨ੍ਹਾਂ ਨੇ ਲੋਕਾਂ ਤੇ ਮੁਲਾਜਮਾਂ ਨਾਲ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਵਰਗੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਲਾਠੀ ਦੇ ਸਿਰ ਤੇ ਲੋਕ ਅੰਦੋਲਨਾਂ ਨੂੰ ਦਬਾਉਣ ਦਾ ਵਹਿਮ ਵੀ ਪਾਲ਼ ਲਿਆ ਹੈ ਜਿਸਦਾ ਡੱਟਕੇ ਟਾਕਰਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਅਮ੍ਰਿਤਸਰ ਵਿੱਚ ਕੇਜਰੀਵਾਲ ਦੇ ਰੋਡ ਸ਼ੋਅ ਦੌਰਾਨ ਵੀ ਕੰਪਿਊਟਰ ਅਧਿਆਪਕਾ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਸੂਬਾਈ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਕਿ ਆਪਣੀ ਗਿਰਫਤਾਰੀ ਸਮੇਂ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਅੱਜ ਖੁਦ ਲੋਕਤੰਤਰ ਦੀ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਝੂਠੀ ਦੁਹਾਈ ਦੇਣ ਵਾਲਿਆਂ ਤੋਂ ਹੀ ਲੋਕਤੰਤਰ ਨੂੰ ਵੱਧ ਖਤਰਾ ਹੈ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਮੀਤ ਪ੍ਰਧਾਨ ਵਿਨੋਦ ਭੱਟੀ, ਗੁਰਿੰਦਰ ਸਿੰਘ, ਪਿਆਰਾ ਸਿੰਘ ਨਕੋਦਰ, ਦਲਵੀਰ ਰਾਮ ਨੂਰਮਹਿਲ, ਬਲਵੀਰ ਭਗਤ, ਮਨੋਜ ਕੁਮਾਰ ਸਰੋਏ, ਅੰਜੂ ਵਿਰਦੀ, ਵੀਰਪਾਲ ਕੌਰ, ਸਹਾਇਕ ਪ੍ਰੈਸ ਸਕੱਤਰ ਜੋਗਿੰਦਰ ਸਿੰਘ ਜੋਗੀ, ਅਮਰਜੀਤ ਭਗਤ, ਰਣਜੀਤ ਠਾਕੁਰ, ਸਹਾਇਕ ਸਕੱਤਰ ਮਲਕੀਅਤ ਸਿੰਘ, ਰਣਜੀਤ ਗੁਰਾਇਆ, ਪਰਵੀਨ ਕੁਮਾਰ ਅਲਾਵਲਪੁਰ, ਰਜਿੰਦਰ ਸ਼ਾਹਕੋਟ, ਕਮਲਦੇਵ ਨਕੋਦਰ, ਰਜਿੰਦਰ ਸਿੰਘ ਭੋਗਪੁਰ, ਸੁਰਿੰਦਰ ਕੌਰ ਸਹੋਤਾ, ਮਨਜਿੰਦਰ ਹਜਾਰਾ, ਗੁਰਮੀਤ ਕੌਰ, ਦਫਤਰ ਸਕੱਤਰ ਰਗਜੀਤ ਸਿੰਘ, ਸੁਰਜੀਤ ਕੌਰ, ਪਰਚਾਰ ਸਕੱਤਰ ਰਖਵੀਰ ਪਾਲ, ਕਲਭੂਸ਼ਨ ਗੁਪਤਾ, ਬੂਟਾ ਰਾਮ ਅਕਲਪੁਰ, ਕੁਲਵੰਤ ਰਾਮ ਰੁੜਕਾ, ਰਣਜੀਤ ਸਿੰਘ ਭੋਗਪੁਰ, ਜਤਿੰਦਰ ਸਿੰਘ, ਸ਼ਿਵਰਾਜ ਆਦਮਪੁਰ, ਕੁਲਦੀਪ ਵਾਲੀਆ, ਸੁਖਵਿੰਦਰ ਰਾਮ, ਕਵਿਸ਼ ਵਾਲੀਆ, ਰਕੇਸ਼ ਕੁਮਾਰ, ਜਗਸੀਰ ਫਿਲੌਰ, ਜਗਜੀਤ ਫਿਲੌਰ, ਦੀਪਕ ਫਿਲੌਰ, ਪਵਨ ਕੁਮਾਰ ਫਿਲੌਰ, ਮਨਦੀਪ ਸਿੰਘ ਫਿਲੌਰ, ਰਾਧੇ ਸ਼ਿਆਮ ਫਿਲੌਰ, ਸੁਨੀਲ ਫਿਲੌਰ, ਧਰਮਿੰਦਰ ਗੁਰਾਇਆ, ਗੁਰਮੀਤ ਨੂਰਮਹਿਲ, ਰਤਨ ਸਿੰਘ, ਰਾਜ ਕੁਮਾਰ, ਮਨਜੀਤ ਕੌਰ, ਮਨਪ੍ਰੀਤ ਕੌਰ, ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly