(ਸਮਾਜ ਵੀਕਲੀ)
ਦਲਿਤਾਂ,ਮਜਲੂਮਾਂ,ਨਿਆਸਰਿਆਂ ਅਤੇ ਹਰ ਪੱਖੋਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਅਵਾਜ ਵਜੋਂ ਜਾਣੇ ਜਾਂਦੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਮਾਜਿਕ.ਆਰਥਿਕ,ਧਾਰਮਿਕ,ਰਾਜਨੀਤਿਕ ਪੱੱਧਰਾਂ ‘ਤੇ ਅਣਮਨੁੱਖੀ ਭੇਦ ਭਾਵ ਦੇ ਵਿਰੋਧ ਵਿੱਚ ਦਲਿਤ ਪੱਖੀ ਅਵਾਜ ਉਠਾਈ ਕਿਓ ਜੋ ਭਾਰਤੀ ਸਮਾਜ ਵਿੱਚ ਮਨੂਵਾਦੀ ਸਿੱਧਾਤਾਂ ਨੂੰ ਮੰਨਣ ਵਾਲੇ ਕੱਟੜ ਲੋਕ ਹਿੰਦੂਤਵੀ ਰਹੁ ਰੀਤਾਂ ਤਹਿਤ ਨਿਮਨ ਵਰਗਾਂ ਨਾਲ ਕੀਤੇ ਜਾਂਦੇ ਹਰ ਪ੍ਰਕਾਰ ਦੇ ਸ਼ੋਸ਼ਣਾਂ ਨੂੰ ਧਾਰਮਿਕ ਗ੍ਰੰਥਾਂ ਦੀ ਆੜ ਹੇਠਾਂ ਜਾਇਜ ਸਮਝਦੇ ਸਨ।
ਬਾਬਾ ਸਾਹਿਬ ਅਨੁਸਾਰ ਭਾਰਤੀ ਸਮਾਜ ਪੂਰੀ ਤਰ੍ਹਾਂ ਗੈਰ-ਲੋਕਤੰਤਰੀ ਸੀ ਜਿਸ ਵਿੱਚ ਲੋਕਾਂ ਨੂੰ ਜਮਾਤਾਂ ਅਤੇ ਜਾਤਾਂ ਵਿੱਚ ੳਨੁੰਂ੍ਹਾਂ ਦੀਆਂ ਯੋਗਤਾਵਾਂ ,ਬੁੱਧੀ ਜਾਂ ਕੰੰਮਾਂ ਦੇ ਅਧਾਰ ਤੇ ਨਹੀਂ ਬਲਕਿ ਜਨਮ ਦੇ ਅਧਾਰ ਤੇ ਵੰਡਿਆ ਗਿਆ ।ਉਨ੍ਹਾਂ ਦਾ ਮੁਖ ਮਿਸ਼ਨ ਦੱਬੇ ਕੁਚਲੇ ਲੋਕਾਂ ਨੂੰ ਉੱਚ ਸਮਾਜਿਕ,ਰਾਜਿਨੀਤਕ ਪੱਧਰ ਤੇ ਲਿਆਉਣਾ ਸੀ ਤਾਂ ਜੋਕਿ ਉਨਂੰ੍ਹਾਂ ਦੇ ਮੱਥੇ ਤੇ ਲੱਗਿਆ ਅਛੂਤਾਂ ਵਾਲਾ ਕਲੰਕ ਧੋਇਆ ਜਾ ਸਕੇ।ਉਹ ਦਲਿਤਾਾਂ ਨੂੰ ਹਿੰਦੂਆਂ ਦੇ ਬਰਾਰਬਰ ਸਮਾਨਤਾ ਦਿਵਾਉਣ ਦਾ ਹਾਮੀ ਸੀ।ਭਾਵੇਂ ਕਿ ਅੰਬੇਡਕਰ ਨੁੰ ਇਹ ਅਹਿਸਾਸ ਸੀ ਕਿ ਅਜਿਹਾ ਮਿਸ਼ਨ ਪੂਰਾ ਕਰਨਾ ਅਤੀ ਕਠਿਨ ਸੀ।
ਪਰ ਫਿਰ ਵੀ ਆਪ ਨੇ ਹਿੰਦੂ ਸਮਾਜ ਵਿੱਚ ਪ੍ਰਬਲ ਜਾਤੀਵਾਦ ਦੇ ਬੀਜ ਦਾ ਨਾਸ਼ ਕਰਨ ਦਾ ਤਹੱਈਆ ਕੀਤਾ।ਉਸਨੇ ਸਮਾਜ ਵਿੱਚ ਪ੍ਰਬਲ ਜਾਤੀਵਾਦ ਅਤੇ ਇਸਦੇ ਭਿਆਨਕ ਸਿੱਟਿਆ ਉੱਪਰ ਆਪਣੀਆਂ ਕਿਤਾਬਾਂ ਦੀ ਰੌਸ਼ਨੀ ਨਾਲ ਦੱਬੇ ਕੁਚਲੇ ਅਛੂਤਾਂ ਵਿੱਚ ਨਵੀਂ ਰੂਹ ਭਰੀ ਅਤੇ ਉਨ੍ਹਾਂ ਨੁੰ ਗੁਲਾਮੀ ਦਾ ਅਹਿਸਾਸ ਹੀ ਨਾ ਕਰਵਾਇਆ ਸਗੋਂ ਆਪਣੇ ਹੱਕਾਂ ਵਾਸਤੇ ਲਾਮਬੰਦ ਕਰਨਾ ਆਰੰਭਿਆ।ਅਛੂਤਾਂ ਵਿੱਚ ਸਵੈਮਾਣ ਦੀ ਮੂਵਮੈਂਟ ਚਲਾਈ ਤਾਂ ਉੰਨ੍ਹਾਂ ਵਿੱਚ ਏਕੇ ਦੀ ਭਾਵਨਾ ਅਤੇ ਵੋਟ ਦੀ ਸ਼ਕਤੀ ਦਾ ਅਹਿਸਾਸ ਅੰਗੜਾਈ ਭਰਨ ਲੱਗਾ।ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਆਪ ਨੇ “ਪੜ੍ਹੌ,ਜੁੜੋ.ਸ਼ੰਘਰਸ਼ ਕਰੋ”ਦੇ ਮਾਟੋ ਰਾਹੀਂ ਮਾਨਸਿਕ ਗੁਲਾਮੀ ਦੀਆਂ ਜੰਜੀਰਾਂ ਤੋੜਨ ਦਾ ਸੁਨੇਹਾ ਦਿੱਤਾ।
ਸ਼ਮਾਜ ਸੁਧਾਰ ਦੇ ਕੰਮਾਂ ਤਹਿਤ ਆਪਨੇ ਸ਼ੋਸਿਤ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਦੇ ਮਨੋਰਥ ਨਾਲ ਉਨਂ੍ਹਾਂ ਵਾਸਤੇ ਸਕੂਲ, ਹੋਸਟਲ, ਲਾਇਬਰ੍ਰੇਰੀਆਂ, ਸ਼ਟੇਸ਼ਨਰੀ ਦੀਆਂ ਸਹੂਲਤਾਂ ਪੈਦਾ ਕਰਨ ਤੇ ਜੋਰ ਦਿੱਤਾ।ਡਾਕਟਰ ਅੰਬੇਡਕਰ ਨੇ ਖੁਦ ਕਈ ਸਕੂਲ ਖੁਲਵਾਏ ਅਤੇ ਚੌਤਰਫਾ ਗੁਲਾਮੀ ਭੋਗ ਰਹੇ ਅਛੂਤਾਂ ਨੂੰ ਆਪਣੇ ਮਨਾਂ ਵਿੱਚੋਂ ਅਛੂਤ ਹੋਣ ਦਾ ਡਰ ਖਤਮ ਕਰਕੇ ਅੰਤਰ ਜਾਤੀ ਸਮਾਰੋਹਾਂ ਵਿੱਚ ਸ਼ਾਮਿਲ ਹੋਣ,ਅੰਤਰ ਜਾਤੀ ਵਿਆਹਾ ਦਾ ਸਮਰਥਨ ਕਰਨ ਦੀ ਗੱਲ ਆਖੀ ਕਿਓ ਜੋ ਅਜਿਹੇ ਵਰਤਾਰੇ ਨਾਲ ਹੀ ਸਮਾਜਿਕ ਵਿਵਸਥਾ ਪਰਿਵਰਤਣ ਸੰਭਵ ਹੋ ਸਕਦਾ ਹੈ।
ਇਸਤੋਂ ਇਲਾਵਾ ਡਾਕਟਰ ਅੰਬਡੇਕਰ ਨੇ ਦਲਿਤ ਲੋਕਾਂ ਨੂੰ ਸੱਤਿਆਗ੍ਰਹਿ ਕਰਨ ਵਾਸਤੇ ਪ੍ਰੇਰਿਤ ਕੀਤਾ ਅਤੇ ਕਈ ਸਾਂਝੀਆਂ ਮਨਾਹੀ ਵਾਲੀਆਂ ਥਾਵਾਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਸਭਨਾਂ ਵਾਸਤੇ ਖੋਲਣ ਦੀ ਪੁਰਜੋਰ ਵਕਾਲਤ ਕੀਤੀ।ਦੂਜੇ ਸ਼ਬਦਾਂ ਵਿੱਚ ਡਾਕਟਰ ਅੰਬੇਡਕਰ ਨੇ ਦਲਿਤ ਲੋਕਾਂ ਦੇ ਜੀਵਨ,ਸੋਝੀ ਅਤੇ ਵਿਵਹਾਰ ਵਿੱਚ ਕਾਫੀ ਤਬਦੀਲੀ ਲਿਆਂਦੀਆਪ ਨੇ ਆਪਣੇ ਸਮਾਜ ਸੁਧਾਰਕ ਯਤਨਾਂ ਰਾਹੀਂ ਹਿੰਦੂ ਸਮਾਜ ਦੀ ਅੰਤਰ ਆਤਮਾ ਨੂ ਝੰਜੋੜਨ ਦਾ ਕੰਮ ਕਰਦਿਆ ਨਿਮਨ ਵਰਗਾਂ ਉੱਪਰ ਹੁੰਦੇ ਅiੋਜਹੇ ਅੱਤਿਆਚਾਰਾਂ ਨੂੰ ਭਾਰਤੀ ਸਮਾਜ ਦੇ ਮੱਥੇ ;ਤੇ ਇੱਕ ਕਲੰਕ ਗਰਦਾਨਿਆ।
ਅੰਬੇਡਕਰ ਇਸ ਗੱਲ ਤੋਂ ਭਲੀ ਭਾਂਤ ਵਾਕਿਫ ਸੀ ਕਿ ਦਲਿਤ ਸਮਾਜ ਦੇ ਲੋਕਾਂ ਵਿੱਚ ਚੇਤਨਾ ਪੈਦਾ ਕਰਨਾ ਇੱਕ ਲੰਬੇ ਸਮੇਂ ਦਾ ਕਾਰਜ ਹੈ । ਜਦੋਂ ਤੱਕ ਭਾਤਤੀ ਹਿੰਦੂਤਵੀ ਸਮਾਜ ਵਿੱਚ ਪ੍ਰਚੱਲਿਤ ਮਨੂਵਾਦੀ ਰਹੁ ਰੀਤਾਂ ਖਤਮ ਨਹੀਂ ਹੋ ਜਾਂਦੀਆਂ ਤਦ ਤੱਕ ਹਜੂਮ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣਾ ਅਸੰਭਵ ਹੈ।ਇੰਨ੍ਹਾਂ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਦੇ ਵਿਰੋਧ ਅਤੇ ਰੋਸ ਵਜੋਂ ਭੀਮ ਰਾਓ ਅੰਬੇਡਕਰ ਨੇ ਬੁੱਧ ਧਰਮ ਦੀ ਸ਼ਰਨ ਲਈ ਅਤੇ ਆਪਣੇ ਸਮਾਜ ਨੂੰ ਸਦੀਆਂ ਤੋਂ ਹੋ ਰਹੀ ਚੌਰਤਰਫਾ ਗੈਰ ਬਰਾਬਰੀ ਖਿਲਾਫ ਪ੍ਰਚਮ ਲਹਿਰਾਉਣ ਦੇ ਅਹਿਦ ਕਰਨ ਦਾ ਸੰਕਲਪ ਦਿੱਤਾ।
ਨਿਰਸੰਦੇਹ ਡਾਕਟਰ ਭੀਮ ਰਾਓ ਅੰਬੇਡਕਰ ਇੱਕ ਉੱਘੇ ਸਮਾਜ ਸੁਧਾਰਕ ਸਨ ਜਿਨੰਂ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ ਚੇਤਨਾ ਲਹਿਰ ਉਸਾਰਨ ਉੱਪਰ ਲਗਾiੋੲਆ ਇਸੇ ਲਈ ਧਰਤ ਲੋਕ ਤੇ ਜਨਮਿਆ ਡਾ.ਭੀਮ ਰਾਓ ਅੰਬੇਡਕਰ ਨੂੰ ਸੰਸਾਰ ਭਰ ਵਿੱਚ “ਮਸੀਹਾ”ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਮਾ: ਹਰਭਿੰਦਰ ਸਿੰਘ “ਮੁੱਲਾਂਪੁਰ”
ਸੰਪਰਕ:94646-01001
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly