ੳ ਤੋਂ ਘ ਤੱਕ

0
20
ਵੀਨਾ ਬਟਾਲਵੀ

(ਸਮਾਜ ਵੀਕਲੀ)

ੳ ਉਸਤਤ ਕਰਾ ਉਸ ਸਤਿਗੁਰੂ ਦੀ,
ਜਿਸ ਜੀਵਨ ਜਾਚ ਸਿਖਾਈ ਏ ।

ਅ ਅਮ੍ਰਿਤ ਵੇਲੇ ਨਿੱਤ ਉੱਠ ਕੇ ਜਪਾ ,
ਜਿਸ ਨਾਮ ਦੀ ਦਾਤ ਬਖਸ਼ਾਈ ਏ ।

ੲ ਇਕ ਉਂਕਾਰ ਦੀ ਕੀ ਸਿਫ਼ਤ ਕਰਾ,
ਜਿਸ ਬਣਾਈ ਇਹ ਲੋਕਾਈ ਏ ।

ਸ ਸਤਿਗੁਰੂ ਮੇਰਾ ਵੱਡਾ ਉਸ ਰੱਬ ਤੋਂ,
ਜਿਸ ਰੱਬ ਨਾਲ ਰੂਹ ਮਿਲਾਈ ਏ ।

ਹ ਹੁਸਨ ਇਸ਼ਕ ਉਸ ਰੱਬ ਦੈ ਸੱਚੇ ,
ਜਿਸ ਨਾਲ ਰੂਹ ਨਸ਼ਿਆਈ ਏ ।

ਕ ਕਾਦਰ ਦੀ ਕੁਦਰਤ ਤੋਂ ਬਲਿਹਾਰੀ,
ਜਿਸ ਦੁਨੀਆਂ ਸਭ ਰੁਸ਼ਨਾਈ ਏ ।

ਖ ਖਲਕਤ ਸਾਰੀ ਵਿਚ ਉਹ ਵੱਸਦਾ,
ਜਿਸ ਬਣਾਈ ਭੁੱਲ-ਭਲਾਈ ਏ ।

ਗ ਗੁਰਬਾਣੀ ਨਾਲ ਮਨਾ ਤੂੰ ਜੁੜ ਜਾ,
ਜਿਸ ਸਭ ਨੂੰ ਰਾਹ ਵਿਖਾਈ ਏ ।

ਘ ਘਰ – ਅੰਦਰੋਂ ਸਭ ਕੁਝ ਪਾ ਲੈ ,
ਜਿਸ ਇਹ ਬਣਤ ਬਣਾਈ ਏ ।

ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ ਬਟਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly