ਯਾਰਾਂ ਦਾ ਯਾਰ

(ਸਮਾਜ ਵੀਕਲੀ)
ਗੂੰਜਦੇ ਬਨੇਰਿਆਂ ਤੇ ਲਿਖੇ ਹੋਏ ਗੀਤ ਉਹਦੇ
ਜਿਸਦੀ ਕਲ਼ਮ ਦਾ ਨਾ ਦਿਸੇ ਕੋਈ ਅੰਤ ਜੀ
ਭਦੌੜ ਵਿੱਚ ਵਾਸਾ ਉਹਦਾ, ਯਾਰਾਂ ਦੇ ਏ ਯਾਰ ਪੱਕਾ
ਗੀਤਾਂ ਦਾ ਲਿਖਾਰੀ ਬੋਪਾਰਾਏ ਜਸਵੰਤ ਜੀ
ਪਿੰਡਾਂ ਵਿੱਚੋਂ ਲੱਭ ਕੇ ਸੁਰੀਲੇ ਮੁੰਡੇ ਕੁੜੀਆਂ ਨੂੰ
ਸਟੇਜਾਂ ਉੱਤੇ ਗਾਉਣ ਲਾ ਦਿੱਤੇ ਨੇ ਬੇਅੰਤ ਜੀ
ਵੱਡੇ ਵੱਡੇ ਗਾਇਕਾਂ ਨੇ ਗੀਤ ਉਹਦੇ ਗਾਏ ਨੇ
ਰੁਕੀ ਨਹੀਂ ਕਲ਼ਮ ਉਹਦੀ ਅਜੇ ਵੀ ਚਲੰਤ ਜੀ
ਸਿਹਤ ਵਿਭਾਗ ਵਿਚੋਂ ਹੋਇਆ ਹੈ ਰਿਟਾਇਰ ਬਾਈ
ਈਰਖਾ ਦਵੈਤ ਨਾਹੀਂ,ਨਿਮਰਤਾ ਦੇ ਪੱਖੋਂ ਉਹ ਪੂਰਾ ਧੰਨਵਤ ਜੀ
ਦਿੰਦੈ ਸਤਿਕਾਰ ਪੂਰਾ ਦੀਨੇ ਵਾਲਾ ਫ਼ੌਜੀ ਉਹਨੂੰ
ਬੋਪਾਰਾਏ ਦੀ ਸਿਫਤ ਵਿੱਚ, ਲਿਖੇ ਸੋਹਣੇ ਛੰਤ ਜੀ
ਅਮਰਜੀਤ ਸਿੰਘ ਫ਼ੌਜੀ 
ਪਿੰਡ ਦੀਨਾ ਸਾਹਿਬ 
ਜ਼ਿਲ੍ਹਾ ਮੋਗਾ ਪੰਜਾਬ 
95011-27033
Previous articleਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
Next articleਬੁੱਧ ਚਿੰਤਨ