ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ’ਚ ਤਾਜ਼ਾ ਬਰਫ਼ਬਾਰੀ, ਸ਼ਿਮਲਾ ’ਚ ਕੜਾਕੇ ਦੀ ਠੰਢ

Shimla

ਮੰਡੀ (ਸਮਾਜ ਵੀਕਲੀ):  ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਅਤੇ ਸਪਿਤੀ ‘ਚ ਅੱਜ ਤਾਜ਼ਾ ਬਰਫਬਾਰੀ ਹੋਈ। ਇਲਾਕਾ ਨਿਵਾਸੀਆਂ ਮੁਤਾਬਕ ਸਪਿਤੀ ਘਾਟੀ ‘ਚ ਸਵੇਰ ਤੋਂ ਹੀ ਬਰਫਬਾਰੀ ਹੋ ਰਹੀ ਹੈ ਅਤੇ ਸੜਕਾਂ ‘ਤੇ ਬਰਫ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ ਪਰ ਆਵਾਜਾਈ ’ਤੇ ਇਸ ਦਾ ਅਸਰ ਨਹੀਂ ਪਿਆ। ਹੋਟਲ ਮਾਲਕ ਬਰਫਬਾਰੀ ਤੋਂ ਖੁਸ਼ ਹਨ ਅਤੇ ਸਰਦੀਆਂ ਦੌਰਾਨ ਚੰਗੇ ਕਾਰੋਬਾਰ ਦੀ ਉਮੀਦ ਕਰ ਰਹੇ ਹਨ। ਹੋਟਲ ਮਾਲਕਾਂ ਨੇ ਦੱਸਿਆ ਕਿ ਬਰਫ ਇੱਥੇ ਸੈਲਾਨੀਆਂ ਲਈ ਮੁੱਖ ਖਿੱਚ ਦਾ ਕੇਂਦਰ ਹੈ। ਸ਼ਿਮਲਾ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਸੀਤ ਲਹਿਰ ਕਾਰਨ ਲੋਕ ਘਰਾਂ ’ਚ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਦੀ ਦਿੱਲੀ ਸਰਕਾਰ ਨੂੰ ਚਿਤਾਵਨੀ: 24 ਘੰਟਿਆਂ ’ਚ ਪ੍ਰਦੂਸ਼ਨ ਬਾਰੇ ਕਦਮ ਚੁੱਕੋ, ਨਹੀਂ ਤਾਂ ਅਗਲੇ ਹੁਕਮ ਲਈ ਤਿਆਰ ਰਹੋ
Next articleਸਰਕਾਰੀ ਨੌਕਰੀਆਂ ਹੀ ਨਹੀਂ, ਕਦੋਂ ਤੱਕ ਸਬਰ ਕਰੇ ਦੇਸ਼ ਦਾ ਨੌਜਵਾਨ: ਵਰੁਣ ਗਾਂਧੀ