(ਸਮਾਜ ਵੀਕਲੀ)
ਖ਼ੂਨ ਦੀਆਂ ਲਾੜਿਆਂ ਨੇ ਲਾਕੇ ਮੈਂਹਦੀਆ,ਵਿਆਹੀ ਤੂੰ ਅਜ਼ਾਦੀਏ ਨੀਂ ਮਹਿੰਗੇ ਮੁੱਲ ਦੀ।
ਕਬਜ਼ੇ ਬਿਗਾਨੇ ਵਿੱਚ ਤੇਰਾ ਡੋਲਾ ਸੀ।
ਬਾਪੂ ਗਾਂਧੀ ਫੇਰ ਬਣਿਆ ਵਿਚੋਲਾ ਸੀ।
ਝੱਲਦੇ ਨਾ ਸੂਰਬੀਰ ਪੱਗਾਂ ਲੈਂਦੀਆਂ, ਮਿੱਟੀ ਹੈ ਪਲੀਤ ਹੁੰਦੀ ਸਾਰੀ ਕੁਲਦੀ।
ਖ਼ੂਨ ਦੀਆਂ ਲਾੜਿਆਂ ਨੇ ਲਾਕੇ ਮੈਂਹਦੀਆ ਵਿਆਹੀ ਤੂੰ ਅਜ਼ਾਦੀਏ ਨੀਂ
ਮਹਿੰਗੇ ਮੁੱਲ ਦੀ।
ਲਾਠੀਆਂ ਦੀ ਮਾਰ ਖਾਕੇ ਲਾਜਪਤ ਨੇ।
ਸ਼ਾਲੂ ਤੇਰਾ ਰੰਗ ਦਿੱਤਾ ਉਹਦੀ ਰੱਤ ਨੇ।
ਝੂਠ ਦੀਆਂ ਕੰਧਾਂ ਪਲਾਂ ਵਿੱਚ ਢਹਿਦੀਆਂ, ਜਦੋਂ ਸਚਿਆਈ ਤੇਗਾਂ ਉੱਤੇ ਤੁਲਦੀ।
ਖ਼ੂਨ ਦੀਆਂ ਲਾੜਿਆਂ ਨੇ ਲਾਕੇ ਮੈਂਹਦੀਆ ਵਿਆਹੀ ਤੂੰ ਅਜ਼ਾਦੀਏ ਨੀਂ
ਮਹਿੰਗੇ ਮੁੱਲ ਦੀ।
ਬੰਨਕੇ ਭਗਤ ਸਿੰਘ ਸੇਹਰਾ ਚੱਲਿਆ।
ਨਾਲ ਸਵਾਲਿਆ ਦਾ ਜੋੜਾ ਘੱਲਿਆ।
ਅਣਖਾਂ ਨਾ ਕਦੇ ਵੀ ਗੁਲਾਮੀ ਸਹਿੰਦੀਆਂ,ਸੀਨੇ ਚ ਕ੍ਰੋਧ ਦੀ ਹਨੇਰੀ ਝੁਲਦੀ।
ਖ਼ੂਨ ਦੀਆਂ ਲਾੜਿਆਂ ਨੇ ਲਾਕੇ ਮੈਂਹਦੀਆ ਵਿਆਹੀ ਤੂੰ ਅਜ਼ਾਦੀਏ ਨੀਂ ਮਹਿੰਗੇ ਮੁੱਲ ਦੀ।
ਸ਼ੇਰਾਂ ਤੇਰਿਆ ਨੇ ਤਨ ਮਨ ਵਾਰਤੇ।
ਕਰਤੀ ਤਮੰਨਾ ਪੂਰੀ ਮਾਤਾ ਮਾਰਤੇ।
ਅਮਰ ਜਹਾਨ ਵਿੱਚ ਢਿੱਲੋਂ ਰਹਿੰਦੀਆਂ, ਦਿੱਤੀ ਕਰਬਾਨੀ ਨਾ ਕਿਸੇ ਦੀ ਭੁੱਲਦੀ।
ਖ਼ੂਨ ਦੀਆਂ ਲਾੜਿਆਂ ਨੇ ਲਾਕੇ ਮੈਂਹਦੀਆ ਵਿਆਹੀ ਤੂੰ ਅਜ਼ਾਦੀਏ ਨੀਂ ਮਹਿੰਗੇ ਮੁੱਲ ਦੀ।
ਰਚਨਾ ਬਾਪੂ ਹਰਚੰਦ ਸਿੰਘ ਢਿੱਲੋਂ।
9878113076
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly