(ਸਮਾਜ ਵੀਕਲੀ)
“ਕੰਮ ਤੋਂ ਵੇਹਲੇ ਬੰਦੇ ਕਰਤੇ
ਸੌਖੇ ਮਸ਼ੀਨਾਂ ਧੰਦੇ ਕਰਤੇ,
ਸਰਕਾਰਾਂ ਲੋਟੂ ਜਾਣਦੀਆਂ
ਕੀ ਲੋਕਾਂ ਦੀਆਂ ਮੰਗਾਂ ਨੇ;
ਸਾਰਾ ਪੰਜਾਬ ਭਿਖਾਰੀ ਕਰਤਾ
ਮੁਫ਼ਤਖੋਰੀ ਦੇ ਢੰਗਾਂ ਨੇਂ,
ਕੋਈ ਆਖੇ ਮੈਂ ਬਿਜਲੀ ਦੇਣੀ
ਕੋਈ ਕਹਿੰਦਾ ਮੈਂ ਆਟਾ,
ਇਸੇ ਚੱਕਰਾਂ ਵਿੱਚ ਉਲਝੇ
ਪੰਜਾਬ ਨੂੰ ਪੈਂਦਾ ਜਾਂਦਾ ਘਾਟਾ…;
ਤੱਕੜੀ ਦੇ ਵਿੱਚ ਚੜਿਆ ਹਾਥੀ
ਕਨੇਡਾ ਬਣਾਉਣ ਦੀ ਗੱਲ ਕਰਦਾ;
ਸੀਟਾਂ ਦੇ ਰੌਲੇ ਇਨ੍ਹਾਂ ਨੇ
ਨਾਂ ਆਪਣੇ ਮਸਲੇ ਹੱਲ ਕਰਦਾ;
ਦੇਖਦੇ ਗਲ਼ ਵਿੱਚ ਹਾਰ ਪੈਂਦੇ
ਜਾਂ ਹੱਥੀਂ ਪੈਂਦੀਆਂ ਵੰਗਾਂ ਨੇ,
ਸਾਰਾ ਪੰਜਾਬ ਭਿਖਾਰੀ ਕਰਤਾ
ਮੁਫ਼ਤਖੋਰੀ ਦੇ ਢੰਗਾਂ ਨੇਂ…;
ਪੰਜੇ ਦੇ ਮੱਥੇ ਦੀਆਂ ਵਧੀਆਂ
ਪਈਆਂ ਤਿਉੜੀਆਂ ਜੀ;
ਅੰਨਾ ਵੰਡੇ ਆਪਣਿਆਂ ਨੂੰ
ਮੁੜ ਮੁੜ ਰਿਉੜੀਆਂ ਜੀ;
ਕਪਤਾਨ ਸਾਬ੍ਹ ਨਾ ਸੁਣਦੇ
ਨਾਂ ਹੱਲ ਕਰਦੇ ਮੰਗਾਂ ਨੇ,
ਸਾਰਾ ਪੰਜਾਬ ਭਿਖਾਰੀ ਕਰਤਾ
ਮੁਫ਼ਤਖੋਰੀ ਦੇ ਢੰਗਾਂ ਨੇਂ….;
ਝਾੜੂ ਵਾਲੇ ਕਹਿੰਦੇ
ਕਿਹਾ ਜੋ ਕਰ ਕਰ ਵਿਖਾਵਾਂਗੇ;
ਪੰਜਾਬ ਨੂੰ ਭਾਰਤ ਦਾ
ਸੂਬਾ ਇੱਕ ਬਣਾਵਾਂਗੇ;
ਤਖ਼ਤ ਹਜ਼ਾਰੇ ਉਜਾੜ ਦਿੱਤੇ
ਸਿਆਲਾਂ ਦੇ ਝੰਗਾਂ ਨੇਂ,
ਸਾਰਾ ਪੰਜਾਬ ਭਿਖਾਰੀ ਕਰਤਾ
ਮੁਫ਼ਤਖੋਰੀ ਦੇ ਢੰਗਾਂ ਨੇਂ…;
ਨਾਂ ਕੋਈ ਮੰਗਦਾ ਸਿੱਖਿਆ
ਨਾਂ ਸਿਹਤ ਰੁਜ਼ਗਾਰਾਂ ਨੂੰ;
ਮਸਾਲੇਦਾਰ ਹੈ ਖ਼ਬਰ ਚਾਹੀਦੀ
ਨਿੱਤ ਅਖ਼ਬਾਰਾਂ ਨੂੰ;
ਲੋਕ ਮਾਰੇ ਸਰਕਾਰਾਂ ਨੇਂ
ਨਾਂ ਮਾਰੇ ਬੰਬਾਂ ਨੇਂ;
ਸਾਰਾ ਪੰਜਾਬ ਭਿਖਾਰੀ ਕਰਤਾ
ਮੁਫ਼ਤਖੋਰੀ ਦੇ ਢੰਗਾਂ ਨੇ….;
ਮੁੰਗੇਰੀ ਲਾਲ ਦੇ ਸੁਪਨੇਂ
ਸਾਨੂੰ ਨਿੱਤ ਵਖਾਉਂਦੇ ਨੇਂ;
ਕਰਦੇ ਵੱਡੇ ਵਾਅਦੇ
ਨਾਂ ਪੂਰੇ ਕਰਾਉਂਦੇ ਨੇਂ;
ਰਾਜਨੀਤੀ ਕਰ ਲਾਸ਼ਾਂ ਉੱਤੇ
ਨੋਟ ਕਮਾਉਂਦੇ ਨੇਂ,
ਅੱਗ ਬੁਝਾਉਣ ਦੀ ਗੱਲ ਕਰਦੇ
ਆਪੇ ਅੱਗਾਂ ਲਾਉਂਦੇ ਨੇਂ;
‘ਧਾਲੀਵਾਲਾ’ ਕਰ ਰਾਜਨੀਤੀ
ਦੱਸ ਕਾਹਦੀਆਂ ਸੰਗਾਂ ਨੇਂ….;
ਹੁਣ ਨਹੀਂ ਸੁੱਤਿਆਂ ਸਰਨਾਂ
ਚੱਲ ਜਾਗ ਪੰਜਾਬੀਆਂ ਉਏ,
ਤੇਰੇ ਸੁੱਤਿਆਂ ਰਹਿਣੇ ਸੁੱਤੇ ਭਾਗ ਪੰਜਾਬੀਆਂ ਉਏ;
ਮੰਗ ਜੇ ਮੰਗਣੇ ਹੱਕ,
ਛੱਡ ਇਹ ਭੀਖ ਦੀ ਮੰਗਾਂ ਨੇ,
ਸਾਰਾ ਪੰਜਾਬ ਭਿਖਾਰੀ ਕਰਤਾ
ਮੁਫ਼ਤਖੋਰੀ ਦੇ ਢੰਗਾਂ ਨੇਂ,
ਕੋਈ ਆਖੇ ਮੈਂ ਬਿਜਲੀ ਦੇਣੀ,
ਕੋਈ ਕਹਿੰਦਾ ਮੈਂ ਆਟਾ,
ਇਸੇ ਚੱਕਰਾਂ ਵਿੱਚ ਉਲਝੇ
ਪੰਜਾਬ ਨੂੰ ਪੈਂਦਾ ਘਾਟਾ…!!”
ਹਰਕਮਲ ਧਾਲੀਵਾਲ
ਸੰਪਰਕ:- 8437403720
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly