ਮੋਂਰੋਂ ਵਿਖੇ ਅੱਖਾਂ ਦਾ ਫਰੀ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਆਯੋਜਿਤ

ਜਲੰਧਰ, ਅੱਪਰਾ (ਜੱਸੀ)-ਬਾਬਾ ਖੇੜਾ ਵੈੱਲਫੇਅਰ ਸੁਸਾਇਟੀ ਮੋਰੋਂ ਵਲੋਂ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਚੈੱਕ ਅੱਪ ਅਤੇ ਆਪਰੇਸ਼ਨ ਕੈਂਪ ਗੁਰਦੁਆਰਾ ਹਰੀ ਮੰਦਰ ਮੋਰੋਂ ਵਿਖੇ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਮੌਕੇ ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ 250 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ। ਮਰੀਜ਼ਾਂ ਨੂੰ ਫ਼ਰੀ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਜਿਨਾਂ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਹੋਣੇ ਹਨ, ਉਨਾਂ ਦੇ ਸ਼ੰਕਰਾ ਆਈ ਹਸਪਤਾਲ ਵਿਖੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ। ਇਸ ਮੌਕੇ ਸਰਪੰਚ ਅਜਾਇਬ ਸਿੰਘ, ਹਰਵਿੰਦਰ ਸਿੰਘ ਪਨੇਸਰ, ਭੁਪਿੰਦਰ ਸਿੰਘ ਯੂ. ਐੱਸ. ਏ, ਮਨਜੀਤ ਕੌਰ ਯੂ. ਐੱਸ. ਏ, ਰਮੀਨ ਕੌਰ ਯੂ. ਐੱਸ. ਏ, ਰਣਜੀਤ ਸਿੰਘ ਕਾਕਾ, ਨਵਜੀਤ ਸਿੰਘ, ਮਾਸਟਰ ਝਲਮਣ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ ਭੰਮਰਾ, ਮਨਜੀਤ ਸਿੰਘ ਭੰਮਰਾ, ਜਸਪਾਲ ਸਿੰਘ ਭੰਮਰਾ, ਇੰਦਰਜੀਤ ਸਿੰਘ ਜੀਤਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina makes biggest-ever cut to mortgage rate to boost housing market
Next articleਮੈਦਾਨ ਫਤਿਹ ਕਰ ਲਓ