ਅੱਖਾਂ ਦੇ ਮੁਫਤ ਚੈੱਕਅੱਪ ਕੈਂਪ ਵਿੱਚ 208 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਗੁਰਦੁਆਰਾ ਖੜਗ ਸਿੰਘ ਦੰਦੂਪੁਰ ਵਿਖੇ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ । ਅੱਖਾਂ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਅਤੇ ਡਾਕਟਰ ਤਜਿੰਦਰ ਸਿੰਘ ਵੱਲੋਂ 208 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਤੇ 20 ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ ਚੁਣਿਆ ਗਿਆ । 5 ਨਵੰਬਰ ਨੂੰ ਕੀਤੇ ਜਾਣ ਵਾਲੇ ਅਪਰੇਸ਼ਨ ਬਿਨਾਂ ਟੀਕੇ ਬਿਨਾਂ ਟਾਂਕੇ ਅਤੇ ਬਿਨਾਂ ਪੱਟੀ ਦੇ ਕੀਤੇ ਜਾਣਗੇ ਸਾਰੇ ਅਪਰੇਸ਼ਨ ਦਾ ਖਰਚਾ ਸੰਤ ਬਾਬਾ ਕਰਤਾਰ ਸਿੰਘ ਐਨ ਆਰ ਆਈ ਦਸਵੰਧ ਸੋਸਾਇਟੀ ਦੰਦੂਪੁਰ ਕਰੇਗੀ। ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਠੱਟੇ ਵਾਲਿਆਂ ਨੇ ਅੱਖਾਂ ਦਾ ਚੈੱਕ ਅਪ ਕਰਾਉਣ ਲਈ ਆਈਆਂ ਸੰਗਤਾਂ ਤੇ ਡਾਕਟਰਾਂ ਦੀ ਟੀਮ ਨੂੰ ਆਸ਼ੀਰਵਾਦ ਦਿੱਤਾ। ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਗਰੀਬ ਲੋਕਾਂ ਦੀ ਸੇਵਾ ਐਨ ਆਰ ਆਈ ਸੰਸਥਾਵਾਂ ਹੀ ਕਰ ਸਕਦੀਆਂ ਹਨ।

ਡਾਕਟਰ ਪਰਮਿੰਦਰ ਸਿੰਘ ਥਿੰਦ ਨੇ ਕੈਂਪ ਚ ਆਏ ਲੋਕਾਂ ਨੂੰ ਅੱਖਾਂ ਦੀ ਸੰਭਾਲ ਦੇ ਨੁਕਤੇ ਦੱਸੇ ਤੇ ਉਹਨਾਂ ਨੇ ਕਿਹਾ ਕਿ ਜੀਵਨ ਸ਼ੈਲੀ ਸਹੀ ਰੱਖਣ ਲਈ ਸਾਨੂੰ ਖਾਣ ਪੀਣ ਸਾਫ ਸੁਥਰਾ ਅਤੇ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਇਸ ਮੌਕੇ ਸੇਵਾਦਾਰਾਂ ਵਿੱਚ ਬਚਨ ਸਿੰਘ ਫੌਜੀ, ਕੈਪਟਨ ਅਵਤਾਰ ਸਿੰਘ, ਸੈਕਟਰੀ ਅਵਤਾਰ ਸਿੰਘ, ਮਾਸਟਰ ਹਰਜਿੰਦਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਪ੍ਰਧਾਨ ਮਲਕੀਤ ਸਿੰਘ, ਡਾਕਟਰ ਅਮਰਜੀਤ ਸਿੰਘ ਪਿੰਡ ਦੇ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇੰਗਲੈਂਡ ਦੇ ਵੱਖ ਵੱਖ ਗੁਰੂ ਘਰਾਂ ਚ ਬੰਦੀ ਛੋੜ ਦਿਵਸ ਦੇ ਸਬੰਧ ਚ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ
Next article“ਲਿੰਕ ਬਣਾਉਂਦੇ ਲੋਕੀਂਂ ਅੱਜ ਕੱਲ੍ਹ”