(ਸਮਾਜ ਵੀਕਲੀ) ਸਤਰੰਗ ਇੰਟਰਟੇਨਰਸ ਵਲੋਂ ਹਾਲ ਹੀ ਵਿੱਚ ਆਪਣੀ ਪਹਿਲੀ ਵੱਡੇ ਪਰਦੇ ਦੀ ਫ਼ਿਲਮ ‘ਰਿਸ਼ਤੇ ਨਾਤੇ’ ਦਾ ਪੋਸਟਰ ਸ਼ਾਨਦਾਰ ਤਰੀਕੇ ਨਾਲ ਚੰਡੀਗੜ੍ਹ ‘ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਫ਼ਿਲਮ ਦੇ ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ ( ਵਿਦੇਸ਼ ਤੋਂ ) ਅਤੇ ਕੁਲਜੀਤ ਸਿੰਘ ਖਾਲਸਾ ਨੇ ਸਥਾਈ ਪੱਤਰਕਾਰਾਂ ਅਤੇ ਮੀਡੀਆ ਦੇ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਇਸ ਮੌਕੇ ਨੂੰ ਯਾਦਗਾਰ ਬਣਾਇਆ। ਫ਼ਿਲਮ ਦੇ ਡਾਇਰੈਕਟਰ ਨਸੀਬ ਸਿੰਘ ਨੇ ਇਸ ਮੌਕੇ ਤੇ ਫ਼ਿਲਮ ਬਾਰੇ ਜ਼ਰੂਰੀ ਜਾਣਕਾਰੀ ਵੀ ਸਾਂਝੀ ਕੀਤੀ। ਫ਼ਿਲਮ ਵਿੱਚ ਰਘਬੀਰ ਸੋਹਲ ਬਤੌਰ ਅਦਾਕਾਰੀ ਨਾਲ ਆਪਣੀ ਭੂਮਿਕਾ ‘ਚ ਦਰਸ਼ਕਾਂ ਦੇ ਰੂਬਰੂ ਹੋਣਗੇ। ਉਨ੍ਹਾਂ ਦੇ ਨਾਲ ਲਵ ਗਿੱਲ, ਮਲਕੀਤ ਰੌਣੀ, ਸੁਨੀਤਾ ਧੀਰ, ਪਰਮਿੰਦਰ ਗਿੱਲ, ਅਤੇ ਹੋਰ ਬਹੁਤ ਸਾਰੇ ਅਦਾਕਾਰੀ ਚਿਹਰੇ ਆਪਣੀਆਂ ਭੂਮਿਕਾਵਾਂ ਨਿਭਾਉਂਦੇ ਦਿਖਾਈ ਦੇਣਗੇ। ਇਸ ਫ਼ਿਲਮ ਦੀ ਘਰੇਲੂ ਕਹਾਣੀ ‘ਰਿਸ਼ਤੇ ਨਾਤੇ’ ਦੇ ਕੇਂਦਰ ਵਿੱਚ ਉਹ ਮਾਂ-ਬਾਪ ਹਨ ਜੋ ਵਿਦੇਸ਼ ਵਿੱਚ ਰਹਿੰਦੇ ਆਪਣੇ ਬੱਚਿਆਂ ਕੋਲ ਜਾ ਕੇ ਉਨ੍ਹਾਂ ਦੇ ਸਾਥ ਨਾਲ ਜੁੜਨਾ ਚਾਹੁੰਦੇ ਹਨ। ਪਰ ਇਹ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਸਮੁੰਦਰੀ ਹੱਦਾਂ ਦੇ ਪਾਰ ਇਹ ਸਫ਼ਰ ਉਨ੍ਹਾਂ ਲਈ ਮੁਸ਼ਕਿਲਾਂ ਨਾਲ ਭਰਿਆ ਹੋ ਸਕਦਾ ਹੈ। ਡਾਇਰੈਕਟਰ ਨੇ ਦੱਸਿਆ ਕਿ ਫਿਲਮ ਸਿਰਫ ਘਰੇਲੂ ਰਿਸ਼ਤਿਆਂ ਦੀ ਮੱਹਤਤਾ ਨੂੰ ਹੀ ਨਹੀਂ ਸਾਂਝਾ ਕਰਦੀ, ਸਗੋਂ ਵਿਦੇਸ਼ ਵਿੱਚ ਬੱਚਿਆਂ ਦੇ ਕੋਲ ਗਏ ਮਾਪਿਆਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਵੀ ਕਮਾਲ ਦੇ ਤਰੀਕੇ ਨਾਲ ਦਰਸਾਉਂਦੀ ਹੈ। ਇਸ ਮੌਕੇ ਤੇ ਫ਼ਿਲਮ ਦਾ ਪੋਸਟਰ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ‘ਰਿਸ਼ਤੇ ਨਾਤੇ’ ਫਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਵਿੱਚ ਫਿਲਮ ਨੂੰ ਲੈਕੇ ਬੇਹੱਦ ਉਤਸ਼ਾਹ ਤੇ ਉਡੀਕ ਹੈ।
ਬਲਦੇਵ ਸਿੰਘ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj