HOME ਰੱਬ ਦੇ ਨਾਂਅ ਤੇ ਠੱਗੀਆਂ 

ਰੱਬ ਦੇ ਨਾਂਅ ਤੇ ਠੱਗੀਆਂ 

2
(ਸਮਾਜ ਵੀਕਲੀ)
ਦਿਨ ਰਾਤ ਕਿਉਂ ਪਾਪਾਂ ਵਿੱਚ
ਗੁਜ਼ਾਰ ਰਿਹਾ ਬੰਦਾ
ਰੱਬ ਦੇ ਨਾਂਅ ਦੇਖੋ  ਠੱਗੀਆਂ
ਮਾਰ ਰਿਹਾ ਬੰਦਾ
ਧਰਮ ਦੇ ਨਾਂਅ ਤੇ ਬਹੁਤੀ ਲੁੱਟ
ਮਚਾਈ ਬੰਦੇ ਨੇ
ਰੱਬ ਦੇ ਨਾਂਅ ਤੇ  ਦੁਨੀਆਂ ਬਹੁਤ
ਡਰਾਈ  ਬੰਦੇ ਨੇ
ਧਰਮ ਦੇ ਬਾਣੇ ਪਾ ਕੇ ਦੇਖੋ
ਕਈ ਹੈਵਾਨ  ਬਣੇ
ਇੱਜ਼ਤਾਂ ਦੇ ਨਾਲ ਖੇਡ ਖੇਡਦੇ
ਕਈ ਸ਼ੈਤਾਨ ਬਣੇ
ਰੱਬ ਦਾ ਡਰ ਦਿਖਾ ਕੇ ਉਹ
ਭਰਮਾ ਲੈਣ ਬੰਦੇ ਨੂੰ
ਕਰਮ ਕਾਂਡ ਜਹੇ ਕਰਕੇ ਖੂਬ
ਚਲਾ ਲੈਣ ਧੰਦੇ ਨੂੰ
ਪਾਪ ਵਾਲਾ ਘੜਾ ਤਾਂ ਇੱਕ ਦਿਨ
ਭਰ ਹੀ ਜਾਂਦਾ ਹੈ
ਭੁਲੱਥ ਫਸ ਜਾਦਾ ਵਿੱਚ ਕੜੀਕੀ
ਰੋਟੀਆਂ ਜੇਲ੍ਹ ਚ ਖਾਂਦਾ ਹੈ
ਫਸ ਜਾਂਦਾ ————-
ਰੋਟੀਆਂ ਜੇਲ੍ਹ ————-
ਸ ਕਸ਼ਮੀਰ ਸਿੰਘ ਭੁਲੱਥ 
8146091954
Previous articleਪੰਜਾਬ ਯੂਨੀਵਰਸਿਟੀ ਦੀ ਦਰਜਾਬੰਦੀ ਸੁਧਾਰਨਾ ਪਹਿਲਃ ਸਵਾਸਤਿਕ ਗੌਤਮ
Next articleਇਸ਼ਕ ਦਾ ਰੰਗ