ਪੈਰਿਸ (ਸਮਾਜ ਵੀਕਲੀ): ਫਰਾਂਸ ਦੀ ਸਾਈਬਰ ਸਕਿਉਰਿਟੀ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਖੋਜੀ ਮੀਡੀਆ ਅਦਾਰੇ ‘ਮੀਡੀਆਪਾਰਟ’ ਦੇ ਦੋ ਫਰਾਂਸੀਸੀ ਪੱਤਰਕਾਰਾਂ ਦੇ ਫੋਨ ਪੈਗਾਸਸ ਸਪਾਈਵੇਅਰ ਰਾਹੀਂ ਹੈਕ ਕੀਤੇ ਗਏ ਸਨ। ਕਿਸੇ ਸਰਕਾਰੀ ਏਜੰਸੀ ਵੱਲੋਂ ਕੀਤੀ ਗਿਆ ਇਹ ਪਹਿਲਾ ਦਾਅਵਾ ਹੈ। ਕੌਮੀ ਸੁਰੱਖਿਆ ਏਜੰਸੀ ਏਐੱਨਐੱਸਐੱਸਆਈ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੀਡੀਆਪਾਰਟ ਦੇ ਪੱਤਰਕਾਰਾਂ ਲੈਨੇਗ ਬਰੇਦੋ ਤੇ ਐਦਵੀ ਪਲੈਨੇਲ ਦੇ ਫੋਨ ਨੰਬਰਾਂ ਦੀ ਪੈਗਾਸਸ ਸਪਾਈਵੇਅਰ ਰਾਹੀਂ ਜਾਸੂਸੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly