ਮਾਂ -ਬਾਪ ਆਪਣੇ ਬੱਚਿਆਂ ਨੂੰ ਮੋਬਾਈਲ ਤੇ ਗੇਮਾਂ ਨਾ ਖੇਡਦੇ ਹੋਏ ਇਹ ਕੈਪ ਵਿੱਚ ਭੇਜ ਕੇ ਗਰਾਉਡਾ ਨਾਲ਼ ਜੋੜ ਸਕਦੇ ਹਨ: ਰਘੁਵਿੰਦਰ ਪਾਲ
ਨਵਾਂ ਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ 7 ਵਾ ਫਰੀ ਫੁੱਟਬਾਲ ਟ੍ਰੇਨਿੰਗ ਸਮਰ ਕੈਂਪ ਯੂਥ ਫੁੱਟਬਾਲ ਵੈਲਫੇਅਰ ਕਲੱਬ (ਰਜਿ.) ਨਵਾਂ ਸ਼ਹਿਰ ਵਲੋਂ 1 ਜੂਨ ਤੋਂ 30 ਜੂਨ 2026 ਤੱਕ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਫੁੱਟਬਾਲ ਕਲੱਬ ਨਵਾਂ ਸ਼ਹਿਰ ਦੇ ਪ੍ਰਧਾਨ ਕਰਨਜੀਤ ਸਿੰਘ ਅਤੇ ਸੀਨੀਅਰ ਖਿਡਾਰੀ ਰਘੁਵਿੰਦਰ ਪਾਲ ਸਿੰਘ ਅਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਮਰ ਫੁੱਟਬਾਲ ਟ੍ਰੇਨਿੰਗ ਕੈਂਪ ਜੇ ਐਸ ਐਸ ਐਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਦੀ ਗਰਾਊਂਡ ਵਿੱਚ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਜੀ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਪੰਜਾਬ ਦੇ ਮਾਨਤਾ ਪ੍ਰਾਪਤ ਫੁੱਟਬਾਲ ਕੋਚਾ ਵਲੋਂ ਹਰ ਵਰਗ ਦੇ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਫਰੀ ਦਿੱਤੀ ਜਾਵੇਗੀ। ਰਿਟਾਇਰਡ ਐਸ ਡੀ ਓ ਰਘੁਵਿੰਦਰ ਪਾਲ ਸਿੰਘ ਨੇ ਕਿਹਾ ਕਿ ਮਾਂ -ਬਾਪ ਆਪਣੇ ਬੱਚਿਆਂ ਨੂੰ ਮੋਬਾਈਲ ਤੇ ਗੇਮਾਂ ਨਾ ਖੇਡਦੇ ਹੋਏ ਇਸ ਕੈਂਪ ਵਿੱਚ ਭੇਜ ਕੇ ਗਰਾਉਡਾ ਨਾਲ਼ ਜੋੜ ਸਕਦੇ ਹਨ। ਪ੍ਰਿੰਸੀਪਲ ਦਲਜੀਤ ਸਿੰਘ ਨੇ ਕਿਹਾ ਕਿ ਇਸ ਸਮਰ ਫੁੱਟਬਾਲ ਟ੍ਰੇਨਿੰਗ ਕੈਂਪ ਦਾ ਸਮਾ ਸਵੇਰੇ 6 ਵਜੇ ਦਾ ਹੈ ਸੋ ਜੋਂ ਵੀ ਬੱਚੇ ਇਸ ਕੈਂਪ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ 1 ਜੂਨ ਨੂੰ ਦਿੱਤੇ ਹੋਏ ਸਥਾਨ ਤੇ ਪਹੁਚਣ ਤਾ ਜੋਂ ਟ੍ਰੇਨਿੰਗ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ। ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂ ਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਅਤੇ ਚੈਅਰਮੈਨ ਤਰਸੇਮ ਲਾਲ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਕੈਂਪ ਵਿੱਚ ਆਪਣੇ ਬੱਚਿਆਂ ਨੂੰ ਭੇਜ ਕੇ ਬਿਨਾਂ ਕਿਸੇ ਫੀਸ ਤੋਂ ਫੁੱਟਬਾਲ ਦੇ ਵਧੀਆਂ ਖਿਡਾਰੀ ਬਣਾ ਸਕਦੇ ਹਨ ਕਿਉਂਕਿ ਜੇਕਰ ਆਪਾਂ ਬੱਚਿਆਂ ਨੂੰ ਸਕੂਲ ਸਮੇਂ ਤੋਂ ਹੀ ਖੇਡਾ ਨਾਲ਼ ਜੋੜ ਦਈਏ ਤਾ ਉਹ ਮਾੜੀ ਸੰਗਤ ਤੋਂ ਬੱਚ ਸਕਦੇ ਹਨ। ਫੁੱਟਬਾਲ ਕੋਚ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਇਹ ਕੈਂਪ ਖੇਡ ਪ੍ਰੇਮੀਆਂ, ਕਲੱਬ ਦੇ ਮੈਂਬਰਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆਂ ਜਾ ਰਿਹਾ ਹੈ ਇਸ ਵਿੱਚ ਹੋਣਹਾਰ ਖਿਡਾਰੀਆਂ ਨੂੰ ਸਮੇਂ ਸਮੇਂ ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



