ਸਪੇਨ ਵਿੱਚ ਇਮਾਰਤ ਨੂੰ ਅੱਗ ਲੱਗੀ, ਚਾਰ ਪਰਿਵਾਰਕ ਮੈਂਬਰਾਂ ਦੀ ਮੌਤ

ਬਾਰਸੀਲੋਨਾ (ਸਮਾਜ ਵੀਕਲੀ) : ਸਪੇਨ ਦੇ ਬਾਰਸੀਲੋਨਾ ਵਿੱਚ ਅੱਜ ਸਵੇਰੇ ਇਮਾਰਤ ਦੇ ਇੱਕ ਹਿੱਸੇ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਸਾਲ ਅਤੇ ਤਿੰਨ ਸਾਲ ਦੇ ਦੋ ਬੱਚੇ ਵੀ ਸ਼ਾਮਲ ਸਨ। ਇਹ ਜਾਣਕਾਰੀ ਸਥਾਨਕ ਸਰਕਾਰ ਦੇ ਬੁਲਾਰੇ ਨੇ ਦਿੱਤੀ ਹੈ। ਬਾਰਸੀਲੋਨਾ ਸਿਟੀ ਹਾਲ ਦੀ ਤਰਜਮਾਨ ਨੇ ਦੱਸਿਆ ਕਿ ਚਾਰ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਉਹ ਜੇਰੇ ਇਲਾਜ ਹਨ। ਅੱਗ ਬੁਝਾਊ ਦਸਤਿਆਂ ਨੇ ਅੱਗ ’ਤੇ ਕਾਬੂ ਪਾ ਲਿਆ ਹੈ।

ਉਨ੍ਹਾਂ ਦੱਸਿਆ ਕਿ ਹੋਰ ਲੋਕਾਂ ਦੇ ਇਮਾਰਤ ਅੰਦਰ ਫਸੇ ਹੋਣ ਦੀ ਸੰਭਾਵਨਾ ਨਹੀਂ ਹੈ। ਅਧਿਕਾਰੀਆਂ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ ਛੇ ਵਜੇ ਮਿਲੀ ਸੀ। ਖੇਤਰੀ ਪੁਲੀਸ ਦੇ ਤਰਜਮਾਨ ਨੇ ਇਸ ਖ਼ਬਰ ੲੇਜੰਸੀ ਨੂੰ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਗਾਪੁਰ ਵਿੱਚ ਭਾਰਤੀ ’ਤੇ ਯੋਗਾ ਸੈਸ਼ਨ ਦੌਰਾਨ ਪੰਜ ਮਹਿਲਾਵਾਂ ਨਾਲ ਛੇੜਛਾੜ ਕਰਨ ਦਾ ਦੋਸ਼
Next articleਸ੍ਰੀਲੰਕਾ ਦੇ ਸੈਨਿਕਾਂ ਉੱਤੇ ਤਾਮਿਲ ਪੱਤਰਕਾਰ ’ਤੇ ਹਮਲੇ ਦਾ ਦੋਸ਼