ਪਿੰਡ ਬੀਕਾ ਵਿਖੇ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਸੁਰੂ

(ਸਮਾਜ ਵੀਕਲੀ) (ਚਰਨਜੀਤ ਸੱਲਾਂ) ਅੱਜ ਬੰਗਾ ਹਲਕੇ ਦੇ ਮਸਹੂਰ ਪਿੰਡ ਬੀਕਾ ਵਿਖੇ ਪਿੰਡ ਦੀ ਯੂਥ ਫੁੱਟਬਾਲ ਸਪੋਰਟਸ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਸੁਰੂ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਨੌਜਵਾਨ ਰਵਿੰਦਰ ਸਿੰਘ ਬੀਕਾ ਸੁਪਰਡੈਂਟ ਸਹਿਕਾਰਤਾ ਆਡਿਟ ਵਿਭਾਗ ਪੰਜਾਬ ਵਲੋਂ ਕੀਤਾ ਗਿਆ। ਰਵਿੰਦਰ ਸਿੰਘ ਬੀਕਾ ਵਲੋਂ ਪਹਿਲੇ ਮੈਚ ਦੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ ਤੇ ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ ਪਿਆਰ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਇਸ ਮੌਕੇ ਪਿੰਡ ਦੀ ਪੰਚਾਇਤ ਜਸਵਿੰਦਰ ਕੌਰ ਸਰਪੰਚ ਨੀਲਮ ਰਾਣੀ ਪੰਚ ਰਛਪਾਲ ਕੌਰ ਪੰਚ ਜਰਨੈਲ ਸਿੰਘ ਪੰਚ ਕੰਵਲਜੀਤ ਸਿੰਘ ਪੰਚ ਰਣਵੀਰ ਸਿੰਘ ਪੰਚ ਮਨਜੀਤ ਸਿੰਘ ਪਰਮਜੀਤ ਪੰਮੀ ਅਤੇ ਇੰਟਰਨੈਸ਼ਨਲ ਖਿਡਾਰੀ ਬੱਲੂ ਮੁਕਲ ਕੁਮਾਰ ਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾ ਨੱਛਤਰ ਪਾਲ ਨੇ ਦੁਆਰਾ ਚੁੱਕਿਆ ਨਵਾਂ ਸ਼ਹਿਰ ਦੇ ਰੇਲਵੇ ਰੋਡ ਦਾ ਮੁੱਦਾ
Next articleਬੋਧ ਗਯਾ ਮੁਕਤੀ ਅੰਦੋਲਨ